Jalandhar News: ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਵਿੱਚ ਕਰੀਬ 18 ਮੀਟਰ ਡੂੰਘੇ ਬੋਰ ਵਿੱਚ ਇੱਕ ਵਿਅਕਤੀ ਫਸ ਗਿਆ ਹੈ। ਇਹ ਮਜ਼ਦੂਰ ਰੇਤ ਹੇਠਾਂ ਦੱਬਿਆ ਹੋਇਆ ਹੈ। ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ। ਮਜ਼ਦੂਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਏਡੀਸੀ ਜਲੰਧਰ ਵੀ ਮੌਕੇ ’ਤੇ ਪੁੱਜੇ ਹੋਏ ਹਨ। ਇਹ ਹਾਦਸਾ ਜੰਮੂ-ਕਟੜਾ ਨੈਸ਼ਨਲ ਹਾਈਵੇਅ ਦੇ ਚੱਲ ਰਹੇ ਕੰਮ ਦੌਰਾਨ ਵਾਪਰਿਆ।


ਹਾਸਲ ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਨੇੜੇ ਬੋਰ 'ਚ ਇੱਕ ਵਿਅਕਤੀ ਡਿੱਗ ਗਿਆ। ਉਸ ਦੇ ਬਚਾਅ ਲਈ ਕੰਮ ਜਾਰੀ ਹੈ। ਜੰਮੂ ਕਟੜਾ ਨੈਸ਼ਨਲ ਹਾਈਵੇਅ ਦਾ ਕੰਮ ਚੱਲ ਰਿਹਾ ਸੀ ਤੇ ਦੋ ਵਿਅਕਤੀ ਪਿੱਲਰ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਇੱਕ ਕਰਮਚਾਰੀ ਅੰਦਰ ਰਹਿ ਗਿਆ ਤੇ ਉਸ 'ਤੇ ਰੇਤ ਡਿੱਗ ਗਈ। ਮਜ਼ਦੂਰ ਕਰੀਬ 18 ਮੀਟਰ ਦੀ ਡੂੰਘਾਈ 'ਚ ਫਸ ਗਿਆ। ਉਸ ਨੂੰ ਕੱਢਣ ਦਾ ਕੰਮ ਜਾਰੀ ਰਿਹਾ ਹੈ। ਬੋਰ ਵਿੱਚ ਫਸੇ ਵਿਅਕਤੀ ਦੀ ਪਛਾਣ ਸੁਰੇਸ਼ ਵਜੋਂ ਹੋਈ ਹੈ।


ਇਹ ਵੀ ਪੜ੍ਹੋ: Punjab News: ਪੰਚਾਇਤਾਂ ਭੰਗ ਕਰਨ ਮਗਰੋਂ ਵਿੱਤੀ ਲੈਣ-ਦੇਣ 'ਤੇ ਰੋਕ, ਕਸੂਤੇ ਫਸ ਗਏ ਸਰਪੰਚ, ਹੁਣ ਅਦਾਲਤ ਜਾਣ ਦੀ ਤਿਆਰੀ


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਦੇ ਸਾਥੀ ਨੇ ਦੱਸਿਆ ਕਿ ਉਹ ਦੋਵੇਂ ਇਕੱਠੇ ਕੰਮ ਕਰ ਰਹੇ ਸਨ। ਇਸ ਦੌਰਾਨ ਉਹ ਪੰਜ ਮਿੰਟ ਪਹਿਲਾਂ ਹੀ ਬਾਹਰ ਆਇਆ ਸੀ। ਉਸ ਦਾ ਦੂਜਾ ਸਾਥੀ ਅੰਦਰ ਹੀ ਸੀ ਕਿ ਉਸ 'ਤੇ ਰੇਤ ਡਿੱਗ ਪਈ। ਬੋਰ ਦੀ ਡੂੰਘਾਈ ਕਰੀਬ 18 ਮੀਟਰ ਹੈ।


ਇੱਥੇ ਮੌਕੇ 'ਤੇ ਪਹੁੰਚੇ ਏਡੀਸੀ ਜਲੰਧਰ ਅਮਿਤ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 10.30 ਵਜੇ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇਅ ਦੇ ਚੱਲ ਰਹੇ ਕੰਮ ਦੌਰਾਨ ਇੱਕ ਮਜ਼ਦੂਰ ਬੋਰ 'ਚ ਫਸ ਗਿਆ ਹੈ। ਉਸ 'ਤੇ ਰੇਤ ਡਿੱਗ ਗਈ ਹੈ। ਉਸ ਨੂੰ ਬਚਾਉਣ ਲਈ ਟੀਮ ਮਿਲ ਕੇ ਕੰਮ ਕਰ ਰਹੀ ਹੈ।


ਇਸ ਦੌਰਾਨ ਮੌਕੇ 'ਤੇ ਪਹੁੰਚੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਸੂਚਨਾ ਮਿਲਦੇ ਹੀ ਤੁਰੰਤ ਮੌਕੇ 'ਤੇ ਪਹੁੰਚ ਗਏ। ਡਿਪਟੀ ਕਮਿਸ਼ਨਰ ਨੇ ਬਚਾਅ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ ਤੇ ਅਸੀਂ ਜਲਦ ਤੋਂ ਜਲਦ ਵਿਅਕਤੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ।


ਇਹ ਵੀ ਪੜ੍ਹੋ: Jalandhar News: 'ਔਰਤਾਂ ਲਈ ਸ਼ਰਾਬ ਦੇ ਠੇਕੇ' ਨੇ ਮਚਾਇਆ ਕੋਹਰਾਮ, ਰੌਲਾ ਪੈਣ ਮਗਰੋਂ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ