ਜਲੰਧਰ ਸ਼ਹਿਰ ਦੀ ਮਾਡਲ ਦੀ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਖਲਬਲੀ ਮਚਾ ਦਿੱਤੀ ਹੈ। ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਇੱਕ ਵੀਡੀਓ ਵਿੱਚ ਜਲੰਧਰ-ਲੁਧਿਆਣਾ ਹਾਈਵੇਅ 'ਤੇ ਫਲੈਟਾਂ ਵਿੱਚ ਰਹਿਣ ਵਾਲੀ ਇੱਕ ਮਾਡਲ ਨੇ ਪਿਸਤੌਲ ਨਾਲ ਹਵਾਈ ਫ਼ਾਇਰ ਕੱਢੇ ਹਨ।


ਹਾਲਾਂਕਿ ਇਹ ਵੀਡੀਓ ਤਾਂ ਪੁਰਾਣੀ ਹੈ ਪਰ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦਾ ਸਮਾਂ ਗ਼ਲਤ ਹੋ ਗਿਆ ਹੈ। ਇਹ ਵੀਡੀਓ ਅਜਿਹੇ ਸਮੇਂ ਵਾਇਰਲ ਕੀਤਾ ਹੈ ਜਦੋਂ ਸਰਕਾਰ ਨੇ ਗੰਨ ਕਲਚਰ ਦੇ ਪ੍ਰਚਾਰ 'ਤੇ ਪਾਬੰਦੀ ਲਗਾ ਦਿੱਤੀ ਹੈ।


ਬੇਸ਼ੱਕ ਇਸ ਤੋਂ ਪਹਿਲਾਂ ਮਾਡਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਿਸੇ ਦਾ ਪਿਸਤੌਲ ਲੈ ਕੇ ਗੈਰ-ਕਾਨੂੰਨੀ ਢੰਗ ਨਾਲ ਕਣਕ ਦੇ ਖੇਤਾਂ 'ਚ ਸ਼ੂਟ ਕੀਤੀ ਵੀਡੀਓ ਵੀ ਵਾਇਰਲ ਕਰ ਦਿੱਤੀ ਸੀ ਪਰ ਜਿਵੇਂ ਹੀ ਰੌਲਾ ਪਿਆ ਅਤੇ ਮਾਡਲ ਨੂੰ ਅਹਿਸਾਸ ਹੋਇਆ ਕਿ ਉਸ 'ਤੇ ਕਾਨੂੰਨ ਦੀ ਤਲਵਾਰ ਆ ਸਕਦੀ ਹੈ। ਇਸ ਵੀਡੀਓ ਨੂੰ ਤੁਰੰਤ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਕਰ ਦਿੱਤਾ। ਪਰ ਕਈਆਂ ਨੇ ਇਸ ਵੀਡੀਓ ਨੂੰ ਡਾਊਨਲੋਡ ਕੀਤਾ ਗਿਆ ਅਤੇ ਦੂਜੇ ਪਲੇਟਫਾਰਮਾਂ 'ਤੇ ਵਾਇਰਲ ਕਰ ਦਿੱਤਾ।


ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਮਾਡਲ ਹੱਥ ਵਿੱਚ ਕਿਸੇ ਦੀ ਪਿਸਤੌਲ ਲੈ ਕੇ ਕਣਕ ਦੇ ਖੇਤਾਂ ਵਿੱਚ ਹਵਾਈ ਫਾਇਰ ਕਰ ਰਹੀ ਹੈ, ਹਾਲਾਂਕਿ ਪੁਲਿਸ ਇਸ ਵੀਡਿਓ ਨੂੰ ਲੈ ਕੇ ਉਸ ਤੇ ਸਖ਼ਤ ਕਾਰਵਾਈ ਕਰ ਸਕਦੀ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਜਲੰਧਰ 'ਚ ਸ਼ੂਟ ਕੀਤਾ ਗਿਆ ਹੈ ਅਤੇ ਮਾਰਚ-ਅਪ੍ਰੈਲ ਦੇ ਆਸ-ਪਾਸ ਬਣਾਇਆ ਗਿਆ ਹੈ। ਕਿਉਂਕਿ ਵੀਡੀਓ ਵਿੱਚ ਕਣਕ ਦੀ ਪੱਕੀ ਫ਼ਸਲ ਵਿਖਾਈ ਦੇ ਰਹੀ ਹੈ।


ਇਹ ਵੀ ਪੜ੍ਹੋ: Gun Culture: ਹਥਿਆਰਾਂ ਨਾਲ ਫੁਕਰਪੰਤੀ ਕਰਨ ਵਾਲੇ 13 ਖ਼ਿਲਾਫ਼ ਗੁਰਦਾਸਪੁਰ 'ਚ ਮਾਮਲਾ ਦਰਜ, 23 ਦੇ ਲਾਇਸੈਂਸ ਰੱਦ, ਹਥਿਆਰ ਜਬਤ