Jalandhar News: ਜਲੰਧਰ ਵਿੱਚ ਰਹਿਣ ਵਾਲੇ ਲੋਕਾਂ ਲਈ ਵੱਡੀ ਖਬਰ ਹੈ। ਦੱਸ ਦਈਏ ਕਿ 132 ਕੇਵੀ ਅਰਬਨ ਅਸਟੇਟ ਸਬਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਹਾਊਸਿੰਗ ਬੋਰਡ ਫੀਡਰ ਦੀ ਬਿਜਲੀ ਸਪਲਾਈ ਅੱਜ 13 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ।

Continues below advertisement

ਇਸ ਦੌਰਾਨ, ਹਾਊਸਿੰਗ ਬੋਰਡ ਕਲੋਨੀ, ਮਾਡਲ ਟਾਊਨ, ਜੀਟੀਬੀ ਨਗਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਵਿਭਾਗ ਦੇ ਅਨੁਸਾਰ, ਨਿਰਧਾਰਤ ਸਮੇਂ ਤੱਕ ਕੰਮ ਪੂਰਾ ਹੋਣ ਤੋਂ ਬਾਅਦ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

Continues below advertisement