Punjab News:  ਜਲੰਧਰ ਦੇ ਗੋਰਾਇਆ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਦੇ ਪਰਿਵਾਰ ਵੱਲੋਂ ਅੱਜ ਪ੍ਰੈਸ ਵਾਰਤਾ ਕੀਤੀ ਗਈ । ਜਿਸ ਵਿੱਚ ਉਨ੍ਹਾਂ  ਦੱਸਿਆ ਕੀ ਉਨ੍ਹਾਂ ਨੇ ਏਜੈਂਟ ਰਾਹੀਂ ਗੁਰਪ੍ਰੀਤ ਕੌਰ ਨੂੰ ਦੁਬਈ ਕੰਮ ਲਈ ਭੇਜਿਆ ਗਿਆ ਸੀ । ਹੁਣ ਗੁਰਪ੍ਰੀਤ ਕੌਰ ਵੱਲੋਂ ਇਕ ਵੀਡੀਓ ਜਾਰੀ ਕਰ ਫਸੇ ਹੋਣ ਦੀ ਗੱਲ ਕਹੀ ਹੈ ਤੇ ਮਦਦ ਦੀ ਵੀ ਗੁਹਾਰ ਲਗਾਈ ਹੈ ।


ਗੁਰਪ੍ਰੀਤ ਕੌਰ ਦੇ ਪਤੀ ਸ਼ਿੰਦਰਪਾਲ  ਨਿਵਾਸੀ ਗੋਰਾਇਆ ਨੇ ਦੱਸਿਆ ਕਿ ਪਤਨੀ ਗੁਰਪ੍ਰੀਤ ਕੌਰ ਦੀ ਦੁਬਈ ਭੇਜਣ ਵਾਸਤੇ ਫਾਇਲ ਲਗਾਈ ਸੀ। ਮੇਰੀ ਏਜੰਟ ਚਮਕੌਰ ਸਿੰਘ ਨਾਲ ਗੱਲ-ਬਾਤ ਫੋਨ ਰਾਹੀਂ ਹੋਈ ਸੀ । ਇਹ ਕਿ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਨੇ ਮੇਰੇ ਨਾਲ ਫੋਨ ਤੇ ਗੱਲ ਕਰਦੇ ਹੋਏ ਮੈਨੂੰ ਕਿਹਾ ਸੀ ਕਿ ਉਹ ਮੇਰੀ ਪਤਨੀ ਗੁਰਪ੍ਰੀਤ ਕੌਰ ਦਾ ਇੱਕ ਮਹੀਨੇ ਦੇ ਵਿੱਚ-ਵਿੱਚ ਦੁਬਈ ਦੇਸ਼ ਦਾ ਵੀਜਾ ਲੱਗਵਾ ਦੇਵੇਗਾ ਤੇ ਉੱਥੇ ਉਹ ਕੰਮ ਤੇ ਵੀ ਲੱਗਵਾ ਕੇ ਦੇਵੇਗਾ।


ਪਰਿਵਾਰ ਮੁਤਾਬਕ, ਏਜੰਟ ਚਮਕੌਰ ਸਿੰਘ ਨੇ ਗੁਰਪ੍ਰੀਤ ਕੌਰ ਦੀ ਦੁਬਈ ਦੇਸ਼ ਦੀ ਫਾਇਲ ਲਗਾਉਣ ਲਈ 17,000 ਰੁਪਏ ਲਏ ਸੀ । ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਪਾਸੋਂ ਫਾਇਲ ਲਗਾਉਣ ਤੋਂ ਬਾਅਦ ਪਤਨੀ ਗੁਰਪ੍ਰੀਤ ਕੌਰ 03-07-2022 ਨੂੰ ਦੁਬਈ ਚੱਲੀ ਗਈ ਸੀ। ਇਹ ਕਿ ਜਦੋ ਉਹ ਦੁਬਈ ਚੱਲੀ ਗਈ ਤਾਂ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਨੇ ਉਸਦੀ ਨਾ ਤਾਂ ਕਿਥੇ ਨੌਕਰੀ ਲੱਗਾ ਕੇ ਦਿੱਤੀ ਅਤੇ ਨਾ ਹੀ ਉਸਦੀ ਕਿਸੇ ਤਰ੍ਹਾਂ ਦੀ ਸਹਾਇਤਾ ਕੀਤੀ।


ਪਰਿਵਾਰ ਵਾਲਿਆਂ ਨੇਕਿਹਾ ਕਿ  ਏਜੰਟ ਚਮਕੌਰ 'ਸਿੰਘ ਇਸ ਵਕਤ ਦੁਬਈ ਵਿੱਚ ਰਹਿ ਰਿਹਾ ਹੈ ਤੇ ਉੱਥੇ ਹੀ ਕੰਮ ਕਰਦਾ ਹੈ । ਇਸ ਮੌਕੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਦੋਸ਼ੀ ਏਜੰਟ ਚਮਕੌਰ ਸਿੰਘ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਸਨੇ ਮੇਰੀ ਪਤਨੀ ਨੂੰ ਦੁਬਈ ਵਿੱਚ ਬਿਨਾਂ ਵੀਜੇ ਤੋਂ ਭੇਜਿਆ ਹੋਇਆ ਹੈ ਜੇਕਰ ਉਸਨੂੰ ਵਾਪਿਸ ਨਹੀਂ ਭੇਜਿਆ ਗਿਆ ਤਾਂ ਉਸਨੂੰ ਜੇਲ ਹੋ ਜਾਵੇਗੀ।  ਉਨ੍ਹਾਂ ਕਿਹਾ ਕਿ ਪਰਿਵਾਰ ਦੀ ਸਥਿਤੀ ਨੂੰ ਦੇਖਦੇ ਹੋਏ ਉਕਤ ਦੋਸ਼ੀ ਏਜੰਟ ਚਮਕੌਰ ਸਿੰਘ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਮੇਰੀ ਪਤਨੀ ਗੁਰਪ੍ਰੀਤ ਕੌਰ ਨੂੰ ਵਾਪਿਸ ਭੇਜਿਆ ਜਾਵੇ।