Jalandhar Holidays from Monday to Friday: ਜਲੰਧਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ, ਅਟਾਰੀ ਬਾਜ਼ਾਰ ਅਤੇ ਇਸ ਦੇ ਨਾਲ ਲੱਗਦੇ ਹੋਰ ਵੱਡੇ ਵਪਾਰਕ ਖੇਤਰ 23 ਤੋਂ 27 ਜੂਨ 2025 ਤੱਕ, ਯਾਨੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਪਹਿਲਾਂ ਹੀ ਸਾਂਝੀ ਕਰ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ। ਇਸ ਲਈ ਜੇਕਰ ਤੁਸੀਂ ਕੋਈ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ 23 ਤਰੀਕ ਤੋਂ ਪਹਿਲਾਂ ਹੀ ਖਰੀਦ ਲਓ।

ਜਾਣੋ ਕਿਹੜੇ-ਕਿਹੜੇ ਬਾਜ਼ਾਰ ਰਹਿਣਗੇ ਬੰਦ

ਇਹ ਜਾਣਕਾਰੀ ਦਿੰਦਿਆਂ ਹੋਲਸੇਲ ਜਨਰਲ ਚੈਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ, ਮੁੱਖ ਸੰਗਰੱਖਕ ਖ਼ਜ਼ਾਨ ਚੰਦ ਮਹੇਤਾ ਅਤੇ ਮਹਾਸਚਿਵ ਅਨਿਲ ਨਿਸ਼ਚਲ ਨੇ ਦੱਸਿਆ ਕਿ ਅਟਾਰੀ ਬਾਜ਼ਾਰ ਦੇ ਨਾਲ-ਨਾਲ ਲਾਲ ਬਾਜ਼ਾਰ, ਬਰਤਨ ਬਾਜ਼ਾਰ, ਗਲੀ ਕੈਂਚੀਆਂ, ਵਿਆਸ ਮਾਰਕੀਟ, ਗਰਗ ਮਾਰਕੀਟ, ਜੋੜਾ ਗੇਟ, ਚੌਕ ਕਦੇਸ਼ਾਹ, ਪੀਰ ਬੋਦਲਾ ਬਾਜ਼ਾਰ ਅਤੇ ਪੰਜ ਪੀਰ ਖੇਤਰ ਵਿੱਚ ਸਥਿਤ ਜਨਰਲ ਮਰਚੈਂਟ, ਹੋਜ਼ਰੀ, ਰੈਡੀਮੇਡ ਗਾਰਮੈਂਟਸ, ਪਲਾਸਟਿਕ ਗੁੱਡਜ਼, ਆਰਟੀਫ਼ਿਸ਼ੀਅਲ ਜੁੈਲਰੀ ਅਤੇ ਗਿਫਟ ਆਈਟਮਾਂ ਨਾਲ ਜੁੜੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਲਈ ਜਲੰਧਰ ਵਾਸੀ ਧਿਆਨ ਰੱਖਣ ਜੋ ਵੀ ਸਮਾਨ ਖਰੀਦਣਾ ਚਾਹੁੰਦੇ ਹਨ ਤਾਂ ਉਹ 23 ਜੂਨ ਤੋਂ ਪਹਿਲਾਂ ਲੈ ਲੈਣ ਨਹੀਂ ਤਾਂ 27 ਤੋਂ ਬਾਅਦ ਬਾਜ਼ਾਰਾਂ ਦਾ ਰੁਖ ਕਰਨ।

ਸ੍ਰੀ ਅਨੰਦਪੁਰ ਸਾਹਿਬ ਵਿੱਚ ਛੁੱਟੀਆਂ ਦਾ ਐਲਾਨ

ਸ੍ਰੀ ਅਨੰਦਪੁਰ ਸਾਹਿਬ ਵਿੱਚ ਛੁੱਟੀਆਂ ਦਾ ਐਲਾਨ ਪਹਿਲਾਂ ਹੀ ਹੋ ਗਿਆ ਸੀ। ਸ੍ਰੀ ਅਨੰਦਪੁਰ ਸਾਹਿਬ ਵਿੱਚ 26 ਜੂਨ ਤੋਂ 29 ਜੂਨ ਤੱਕ ਬਜ਼ਾਰ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ। ਹਰ ਸਾਲ ਹੋਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਸਾਰੇ ਵਪਾਰੀਆਂ ਨੇ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਇਸ ਵਾਰ ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜ਼ਰ 26 ਜੂਨ ਤੋਂ 29 ਜੂਨ ਤੱਕ ਸ੍ਰੀ ਅਨੰਦਪੁਰ ਸਾਹਿਬ ਦਾ ਸਮੁੱਚਾ ਬਜ਼ਾਰ ਬੰਦ ਰਹੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।