Jalandhar News: ਜਲੰਧਰ 'ਚ ਅੰਮ੍ਰਿਤਸਰ ਹਾਈਵੇ 'ਤੇ ਸਥਿਤ ਇੰਡੀਅਨ ਆਇਲ ਡਿਪੋ ਦੇ ਨੇੜੇ ਸਰਵਿਸ ਲੇਨ 'ਚ ਖੜ੍ਹਾ ਇੱਕ ਆਇਲ ਟੈਂਕਰ ਅਚਾਨਕ ਆਪਣੇ ਆਪ ਚੱਲ ਪਿਆ ਅਤੇ ਲਗਭਗ 150 ਮੀਟਰ ਤੱਕ ਦੌੜਦਾ ਗਿਆ।

ਇਸ ਦੌਰਾਨ ਆਸ-ਪਾਸ ਦੇ ਲੋਕਾਂ ਨੇ ਟੈਂਕਰ ਤੋਂ ਸਾਈਡ ਹੋ ਕੇ ਆਪਣੀ ਜਾਨ ਬਚਾਈ। ਟੈਂਕਰ ਨੇ ਸਰਵਿਸ ਲੇਨ ਵਿੱਚ ਖੜ੍ਹੇ ਕਈ ਵਾਹਨਾਂ ਨੂੰ ਟੱਕਰ ਮਾਰੀ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਦੀ ਜਾਨ ਨਹੀਂ ਗਈ। ਇਸ ਤਰ੍ਹਾਂ ਚੱਲਦਾ ਟੈਂਕਰ ਦੇਖ ਕੇ ਲੋਕਾਂ ਦੇ ਵਿੱਚ ਡਰ ਦੇ ਮਾਰੇ ਹੜਕੰਪ ਮੱਚ ਗਿਆ। 

ਟਰੱਕ ਕਿਵੇਂ ਚਾਲੂ ਹੋਇਆ, ਇਸ ਦਾ ਕਾਰਨ ਸਾਫ਼ ਨਹੀਂ

ਮਿਲੀ ਜਾਣਕਾਰੀ ਮੁਤਾਬਕ ਟਰੱਕ ਕਿਵੇਂ ਚੱਲ ਪਿਆ, ਇਸ ਬਾਰੇ ਹਾਲੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ। ਇਹ ਟਰੱਕ ਸਰਵਿਸ ਲੇਨ 'ਚ ਸਥਿਤ ਇੱਕ ਢਾਬੇ ਦੇ ਬਾਹਰ ਤਦ ਰੁਕਿਆ ਜਦੋਂ ਇਹ ਇੱਕ ਐਕਟਿਵਾ ਅਤੇ ਸਕੂਟਰ ਨਾਲ ਟਕਰਾ ਗਿਆ। ਇਸ ਦੌਰਾਨ ਇਕ ਬਿਜਲੀ ਦੇ ਖੰਭੇ ਨੂੰ ਵੀ ਨੁਕਸਾਨ ਪਹੁੰਚਿਆ। ਘਟਨਾ ਕਾਰਨ ਢਾਬੇ ਦੇ ਮਾਲਕ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ।

ਹਾਦਸੇ ਵਿੱਚ ਦੋ ਲੋਕਾਂ ਨੂੰ ਹਲਕੀਆਂ ਸੱਟਾਂ ਆਈਆਂ ਹਨ। ਹਾਲਾਂਕਿ ਜਦ ਟਰੱਕ ਚਾਲਕ ਨੇ ਆਪਣੇ ਟਰੱਕ ਨੂੰ ਖੁਦਬਖੁਦ ਚੱਲਦੇ ਦੇਖਿਆ ਤਾਂ ਉਹ ਤੁਰੰਤ ਉਸ ਦੇ ਪਿੱਛੇ ਦੌੜਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਮੌਕੇ 'ਤੇ ਜਾਂਚ ਲਈ ਪਹੁੰਚ ਗਈਆਂ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।