ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਧੂਮਧਾਮ ਨਾਲ ਦਸਹਰਾ ਮਨਾਇਆ ਜਾ ਰਿਹਾ ਹੈਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਰਾਵਣ ਦਹਨ ਕਰ ਦਿੱਤਾ ਗਿਆ ਹੈਲੁਧਿਆਣਾ ਦੇ ਉਪਕਾਰ ਨਗਰ ਵਿੱਚ ਪੁਤਲੇ ਨੂੰ ਅੱਗ ਲਗਾਉਂਦੇ ਹੀ ਪਟਾਖੇ ਫੱਟੇ, ਜਿਸ ਕਾਰਨ ਚੀਫ਼ ਗੈਸਟ ਬਾਬਾ ਮੀਨਾ ਸ਼ਾਹ ਵਾਲ-ਵਾਲ ਬਚੇ। ਅਜਿਹਾ ਹੀ ਕੁੱਝ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਦੁਪਹਿਰ ਨੂੰ ਤੇਜ਼ ਹਵਾ ਚੱਲਣ ਕਰਕੇ ਰਾਵਣ ਦਾ ਪੁਤਲਾ ਡਿੱਗ ਗਿਆ ਸੀ ਤੇ ਲੋਕ ਵਾਲ-ਵਾਲ ਬਚੇ। 

Continues below advertisement

ਅਚਨਾਕ ਡਿੱਗਿਆ ਰਾਵਣ ਦਾ ਪੁਤਲਾ

ਜਲੰਧਰ ਛਾਉਣੀ ਦੇ ਦੁਸਹਿਰਾ ਗ੍ਰਾਊਂਡ ‘ਚ ਖੜੇ ਰਾਵਣ ਦੇ ਪੁਤਲੇ ਦੀ ਗਰਦਨ ਅਚਾਨਕ ਟੁੱਟ ਗਈ। ਇਸ ਦੌਰਾਨ ਆਸਾਨਾ ਉੱਤੇ ਤੇਜ਼ ਕਾਲੇ ਬੱਦਲ ਛਾ ਗਏ ਅਤੇ ਮੌਸਮ ਵਿੱਚ ਬਦਲਾਅ ਕਰਕੇ ਤੇਜ਼ ਹਵਾ ਚੱਲਣ ਲੱਗ ਪਈ। ਹਲਕੀ ਬੂੰਦਾਬਾਂਦੀ ਵੀ ਹੋਈ। ਤੀਬਰ ਹਵਾ ਕਾਰਨ ਰਾਵਣ ਦਾ ਪੁਤਲਾ ਮੂਧੇ ਮੂੰਹ ਡਿੱਗ ਗਿਆ। ਜਿਸ ਕਰਕੇ ਮੈਦਾਨ ਦੇ ਵਿੱਚ ਹਫੜਾ-ਦਫੜੀ ਮੱਚ ਗਈ।

Continues below advertisement

ਇਸ ਸਮੇਂ ਕਈ ਲੋਕ ਰਾਵਣ ਦੀ ਪੂਜਾ ਕਰ ਰਹੇ ਸਨ ਅਤੇ ਕਈ ਸੈਲਫੀ ਲੈ ਰਹੇ ਸਨ। ਪੁਤਲਾ ਡਿੱਗਣ ਤੇ ਲੋਕਾਂ ਵਿੱਚ ਚੀਕ- ਚਿਹਾੜਾ ਪੈ ਗਿਆ ਅਤੇ ਉਹ ਦੌੜ ਪਏ। ਇੱਕ ਵਿਅਕਤੀ ਸਕੂਟੀ ‘ਤੇ ਪੁਤਲੇ ਦੇ ਨੇੜੇ ਖੜਾ ਸੀ ਜੋ ਅੰਸ਼ਕ ਤੌਰ ‘ਤੇ ਪੁਤਲੇ ਦੀ ਚਪੇਟ ਵਿੱਚ ਆ ਗਿਆ, ਪਰ ਉਸ ਸ਼ਖਸ ਨੂੰ ਮਾਮੂਲੀ ਸੱਟਾਂ ਆਈਆਂ। ਕੁਝ ਸਮੇਂ ਬਾਅਦ ਮੌਸਮ ਸਾਫ ਹੋਣ ‘ਤੇ ਪੁਤਲੇ ਨੂੰ ਦੁਬਾਰਾ ਖੜਾ ਕੀਤਾ ਗਿਆ।

ਸੂਚਨਾ ਅਨੁਸਾਰ, ਸਾਈ ਦਾਸ ਸਕੂਲ ਵਿੱਚ 100 ਫੁੱਟ ਉੱਚਾ ਪੁਤਲਾ ਜਲਾਇਆ ਜਾਵੇਗਾ। ਇਹ ਆਯੋਜਨ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਵੱਲੋਂ ਕੀਤਾ ਜਾਵੇਗਾ। ਸਾਈ ਦਾਸ ਸਕੂਲ ਅਤੇ ਹੋਰ ਸਥਾਨਾਂ ‘ਤੇ ਸ਼ਾਮ 6 ਵਜੇ ਤੋਂ ਰਾਵਣ ਦਹਨ ਲਈ ਸਮਾਗਮ ਹੋਣਿਆ। ਇਸ ਤੋਂ ਪਹਿਲਾਂ ਪ੍ਰਭੁ ਸ਼੍ਰੀਰਾਮ, ਸੀਤਾ ਅਤੇ ਲਕਸ਼ਮਣ ਸਮੇਤ ਰਾਵਣ ਅਤੇ ਉਸ ਦੀ ਫੌਜ ਦੀਆਂ ਝਾਂਕੀਆਂ ਵੀ ਕੱਢੀਆਂ ਗਈਆਂ।

 
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।