Jalandhar News: ਜਲੰਧਰ-ਨਕੋਦਰ ਹਾਈਵੇਅ 'ਤੇ ਸ਼ੁੱਕਰਵਾਰ ਸਵੇਰੇ ਕਰੀਬ 3.30 ਵਜੇ ਇੱਕ ਤੇਜ਼ ਰਫਤਾਰ ਗੱਡੀ ਨੇ ਸੜਕ ਕਿਨਾਰੇ ਖੜ੍ਹੇ ਪੰਕਚਰ ਕੈਂਟਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੱਡੀ ਦਾ ਟਾਇਰ ਬਦਲ ਰਹੇ ਦੋ ਵਿਅਕਤੀਆਂ ਦੀ ਕੁਚਲਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਲਾਂਬੜਾ ਥਾਣੇ ਦੇ ਪਿੰਡ ਸਿੰਘਾ ਨੇੜੇ ਵਾਪਰਿਆ ਹੈ।
ਹਾਸਲ ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਡਰਾਈਵਰ ਸਨ। ਉਹ ਜੈਕ ਲਾ ਕੇ ਗੱਡੀ ਦੇ ਪੰਕਚਰ ਹੋਏ ਟਾਇਰ ਨੂੰ ਬਦਲ ਰਿਹਾ ਸੀ। ਲੋਕਾਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਦੋਵਾਂ ਡਰਾਈਵਰਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਸ ਵਾਹਨ ਨੇ ਕੈਂਟਰ ਨੂੰ ਟੱਕਰ ਮਾਰੀ, ਉਹ ਤੇਜ਼ ਰਫ਼ਤਾਰ ਸੀ। ਮੰਨਿਆ ਜਾ ਰਿਹਾ ਹੈ ਕਿ ਰਾਤ ਤੋਂ ਡਰਾਈਵਿੰਗ ਕਰ ਰਹੇ ਡਰਾਈਵਰ ਦੀ ਗੱਡੀ ਚਲਾਉਂਦੇ ਸਮੇਂ ਅੱਖ ਲੱਗ ਗਈ ਸੀ। ਟਰੱਕ ਚਲਾਉਂਦੇ ਸਮੇਂ ਉਹ ਸੌਂ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਲੁਧਿਆਣਾ 'ਚ ਅੱਜ ਸਵੇਰੇ ਗਿਆਸਪੁਰਾ ਨੇੜੇ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ,ਜਦੋਂ ਕਾਲੇ ਤੇਲ ਦਾ ਭਰਿਆ ਟੈਂਕਰ ਕੌਂਮੀ ਸ਼ਾਹਰਾਹ 1 'ਤੇ ਪਲਟ ਗਿਆ। ਜਿਸ ਕਰਕੇ ਗੱਡੀ 'ਚ ਭਰਿਆ ਕਾਲਾ ਤੇਲ ਜੋ ਕਿ ਫੈਕਟਰੀਆਂ 'ਚ ਵਰਤਿਆ ਜਾਂਦਾ ਹੈ। ਇਹ ਸੜਕ 'ਤੇ ਡੁੱਲ ਗਿਆ, ਜਿਸ ਕਰਕੇ ਟਰੈਫਿਕ ਜਾਣ ਹੋ ਗਿਆ ਤੇ 2 ਮੋਟਰਸਾਇਕਲ ਸਵਾਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਮਰੀਜ਼ਾਂ ਲਈ ਰਾਹਤ ਦੀ ਖਬਰ, 500 ਤੋਂ ਵੱਧ ਦਵਾਈਆਂ 'ਤੇ ਮਿਲੇਗੀ 50-80% ਦੀ ਛੋਟ
ਇਹ ਵੀ ਪੜ੍ਹੋ : ਪੰਜਾਬ 'ਚ ਬਾਰਸ਼ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਨ੍ਹੇਰੀ ਦੀ ਸੰਭਾਵਨਾ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ