Sadak Suraksha Force Launched: ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ ਲਾਂਚ ਕਰ ਦਿੱਤੀ ਗਈ ਹੈ। ਅੱਜ ਜਲੰਧਰ ਵਿੱਚ PAP ਗਰਾਉਂਡ 'ਚ ਸਮਾਗਮ ਰੱਖਿਆ ਗਿਆ ਸੀ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਅਤੇ ਪੰਜਾਬ ਪੁਸਿਲ ਦੇ ਡੀਜੀਪੀ ਗੌਰਵ ਯਾਦਵ ਪਹੁੰਚੇ ਸਨ। ਇਸ ਦੌਰਾਨ ਸੀਐਮ ਭਗਵੰਤ ਮਾਨ ਸੜਕ ਸੁਰੱਖਿਆ ਫੋਰਸ ਲਈ ਤਿਆਰ ਕੀਤੀਆਂ 144 ਨਵੀਆਂ ਹਾਈਟੈੱਕ ਗੱਡੀਆਂ ਨੂੰ ਹਰੀ ਝੰਡੀ ਦਿੱਤੀ।
ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਸਟੇਜ ਤੋਂ ਕਿਹਾ ਕਿ ਦੁਬਈ ਪੁਲਿਸ ਕੋਲ ਅਜਿਹੀਆਂ ਗੱਡੀਆਂ ਹਨ ਅਤੇ ਹੁਣ ਪੰਜਾਬ ਪੁਲਿਸ ਦੇ ਹਿੱਸੇ ਅਜਿਹੀਆਂ ਹਾਈਪਾਵਰ ਗੱਡੀਆਂ ਆਈਆਂ ਹਨ। ਜਿਸ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਕੋਲ ਸੜਕ ਸੁਰੱਖਿਆ ਫੋਰਸ ਹੈ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹਰੇਕ 30 ਕਿਲੋਮੀਟਰ ਦੇ ਘੇਰੇ ਵਿੱਚ ਸੜਕ ਸੁਰੱਖਿਆ ਫੋਰਸ ਦੀ ਗੱਡੀ ਤੇ ਮੁਲਾਜ਼ਮ ਹੋਣਗੇ। ਇਸ ਸਿਰਫ਼ ਹਾਈਵੇ 'ਤੇ ਨਹੀਂ ਪੰਜਾਬ ਦੀਆਂ ਸਾਰੀਆਂ ਸੜਕਾਂ ਨੂੰ ਕਵਰ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਗੱਡੀਆਂ 'ਚ ਬਹੁਤ ਤਾਕਤ ਹੈ। ਜੇਕਰ ਸੜਕ 'ਤੇ ਕੋਈ ਡਰੱਕ ਖਰਾਬ ਹੁੰਦਾ ਹੈ ਤੋਂ ਉਸ ਨੂੰ ਖਿੱਚ ਕੇ ਇੱਕ ਪਾਸੇ ਵੀ ਕਰ ਸਕਦੀ ਹੈ।
ਇਹ ਕਾਰਾਂ ਤਕਨੀਕ ਨਾਲ ਲੈਸ ਹਨ। ਤੇਜ ਰਫਤਾਰ ਨਾਲ ਹਾਈਵੇ ਤੇ ਦੁਰਘਟਨਾ ਵਾਲੀ ਥਾਂ ਤੇ ਪਹੁੰਚਣਗੀਆਂ । ਇਨ੍ਹਾਂ ਵਾਹਨਾਂ ਵਿੱਚ MDT ਫੀਚਰ , ਮੈਡੀਕਲ ਕਿਟ , ਅਤੇ ਦੁਰਘਟਨਾ ਜਾਂਚ ਕਿੱਟ ਵੀ ਮੋਜੂਦ ਹੋਵੇਗੀ ਜੋ ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗੀ।
ਇਹ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦਾ ਕੰਮ ਵੀ ਕਰੇਗੀ। ਐਮਰਜੈਂਸੀ ਨੰਬਰ 112 'ਤੇ ਕਾਲ ਕਰਕੇ ਇਸ ਫੋਰਸ ਨੂੰ ਕੋਈ ਵੀ ਵਿਅਕਤੀ ਹਾਦਸੇ ਦੀ ਜਾਣਕਾਰੀ ਦੇ ਸਕਦਾ ਹੈ । ਸੂਚਨਾ ਮਿਲਦੇ ਹੀ ਇਹ ਫੋਰਸ ਤੁਰੰਤ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਆਪਣਾ ਕੰਮ ਕਰੇਗੀ।
ਗੱਡੀ ਵਿੱਚ ਤੈਨਾਤ ਟੀਮ ਕੋਲ ਐਲਕੋਮੀਟਰ ਵੀ ਰਹੇਗਾ ਤਾਂ ਕਿ ਉਨਾ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਵੀ ਜਾੰਚ ਕੀਤੀ ਜਾ ਸਕੇ । ਹਾਦਸਾਗ੍ਰਸਤ ਹੋਏ ਜਖਮੀਆਂ ਵਾਹਨ ਚੋ ਬਾਹਰ ਕੱਢਣ ਲਈ ਨੂੰ ਕਟਰ ਵੀ ਮੋਜੂਦ ਰਹੇਗਾ ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial