ਜਲੰਧਰ ਪਛਮੀ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਕਈ ਸਿਆਸੀ ਵਿਵਾਦ ਪੈਦਾ ਹੋ ਰਹੇ ਹਨ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਗਏ ਸ਼ੀਤਲ ਅੰਗੁਰਾਲ ਨੇ ਆਪ ਵਿਧਾਇਕ 'ਤੇ ਸੀਐਮ ਭਗਵੰਤ ਮਾਨ ਦੇ ਪਤਨੀ ਅਤੇ ਭੈਣ ਜੀ ਦੇ ਨਾਮ 'ਤੇ ਹਫ਼ਤਾ ਵਸੂਲੀ ਕਰਨ ਦੇ ਇਲਜਾਮ ਲਾਏ ਹਨ। 



ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਲਟੀਮੇਟ ਦਿੱਤਾ ਹੈ ਕਿ ਜੇਕਰ ਉਹਨਾਂ ਨੇ ਮੇਰੇ ਤੋਂ ਸਬੂਤ ਨਹੀਂ ਮੰਗਵਾਏ ਤਾਂ 5 ਜੁਲਾਈ ਨੂੰ ਇਹ ਸਾਰੇ ਸਬੂਤ ਜਨਤਕ ਕਰ ਦਿੱਤੇ ਜਾਣਗੇ। ਅੰਗੁਰਾਲ ਨੇ ਕਿਹਾ ਕਿ ਕਿ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜ ਮੁੱਖ ਮੰਤਰੀ ਦੇ ਪਤਨੀ ਅਤੇ ਭੈਣ ਦੇ ਨਾਮ 'ਤੇ ਜਲੰਧਰ ਵਿੱਚ ਵਸੁਲੀ ਕਰਦਾ ਹੈ। ਇਸ ਦਾ ਰੇਟ ਵੀ ਤੈਅ ਕੀਤਾ ਹੋਇਆ ਹੈ ਜਿਵੇ਼ ਕੇ ਕੋਈ  ਦੁਕਾਨ ਦਾ ਲੈਂਟਰ ਪਾਉਂਦਾ ਹੈ ਤਾਂ ਉਸ ਤੋਂ 5 ਲੱਖ ਰੁਪਏ ਵਸੂਲੇ ਜਾਂਦੇ ਹਨ। 


ਇਸੇ ਤਰ੍ਹਾਂ ਕੋਈ ਕਲੋਨੀ ਕੱਟਦਾ ਹੈ ਤਾਂ ਉਸ ਲਈ 25 ਲੱਖ ਰੁਪਏ, ਮੌਲ ਬਣਾਉਣ ਲਈ 50 ਲੱਖ ਰੁਪਏ ਕੋਈ ਛੱਤ ਪਾਉਂਦਾ ਤਾਂ ਉਸ ਤੋਂ 2 ਲੱਖ ਰੁਪਏ ਵਸੁਲੇ ਜਾਂਦੇ ਹਨ। 



ਇਹਨਾਂ ਇਲਜ਼ਾਮਾਂ ਤੋਂ ਬਾਅਦ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਉਹਨਾਂ ਨੇ ਟਵੀਟ ਕਰਕੇ ਲਿਖਿਆ ਕਿ - ਜਲੰਧਰ ਪੂਰਬੀ ਤੋਂ ਭਾਜਪਾ ਦੇ ਜਿਮਨੀ ਚੋਣ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਵੱਲੋਂ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਵੱਲੋਂ ਮੁੱਖ ਮੰਤਰੀ ਦੇ ਭੈਣ ਜੀ ਮਾਤਾ ਜੀ ਅਤੇ ਪਤਨੀ ਦੇ ਨਾਮ ਤੇ ਲੋਕਾਂ ਕੋਲੋਂ ਹਿੱਸਾ ਵਸੂਲੀ ਕਰ ਰਿਹਾ ਹੈ ਅਤੇ ਕਾਰੋਬਾਰੀਆਂ ਤੋਂ ਰੰਗਦਾਰੀਆਂ ਵਸੂਲ ਰਿਹਾ ਹੈ।


ਅੱਜ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਨੂੰ ਚੈਲੇੰਜ ਕੀਤਾ ਹੈ ਕਿ ਉਹ ਇਹ ਸਾਰੇ ਮਾਮਲੇ ਦੀ ਜਾਂਚ ਕਰਾਉਣ ਨਹੀਂ ਤਾਂ 5 ਜੁਲਾਈ ਨੂੰ ਉਹ ਸਾਰੇ ਸਬੂਤਾਂ ਨੂੰ ਜਨਤਕ ਕਰਨਗੇ।


ਜ਼ਿਕਰਯੋਗ ਹੈ ਕਿ ਸ਼ੀਤਲ ਅੰਗੂਰਾਲ ਉਹੀ MLA ਹੈ ਜਿਸ ਨੇ ਕੁਝ ਮਹੀਨੇ ਪਹਿਲਾਂ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਤੇ ਆਪਰੇਸ਼ਨ ਲੋਟਸ ਤਹਿਤ 25 ਕਰੋੜ ਰੁਪਏ ਦੀ ਪੇਸ਼ਕਸ਼ ਦੀ ਗੱਲ ਕੀਤੀ ਸੀ। ਪਰ ਉਸ ਸਮੇਂ ਵੀ ਸ਼ੀਤਲ ਅੰਗੂਰਾਲ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਸਨ।


ਆਪਣੇ ਆਪ ਨੂੰ ਕੱਟੜ ਇਮਾਨਦਾਰ ਅਖਵਾਉਣ ਵਾਲੇ ਮੁੱਖ ਮੰਤਰੀ ਜੀ ਲੋੜ ਹੈ ਅੱਜ ਇਹ ਸਭ ਦੀ ਸੁਤੰਤਰ ਜਾਂਚ ਕਰਾ ਕੇ ਲੋਕਾਂ ਦੇ ਸਾਹਮਣੇ ਸੱਚ ਰੱਖੋ।


ਮੈਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਉਹਨਾਂ ਦਾ ਜਿਮਨੀ ਚੋਣ ਲੜ ਰਿਹਾ ਉਮੀਦਵਾਰ ਜੋ ਸਾਰੇ ਦੋਸ਼ ਲਗਾ ਰਿਹਾ ਹੈ ਉਹਨਾਂ ਦੀ CBI ਜਾਂ ED ਤੋਂ ਨਿਰਪੱਖ ਜਾਂਚ ਕਰਵਾਈ ਜਾਵੇ