Punjab News: ਪੰਜਾਬ ਵਿੱਚ ਪੁਲਿਸ ਵਿਭਾਗ ਵਿੱਚ ਫਿਰ ਅਧਿਕਾਰੀਆਂ ਦੇ ਫੇਰਬਦਲ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਦੱਸ ਦਈਏ ਕਿ ਦੀਵਾਲੀ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ ਵੱਲੋਂ ਬੁੱਧਵਾਰ ਨੂੰ ਸ਼ਹਿਰ ਦੇ ਕਈ ਥਾਣਿਆਂ ਦੇ ਐੱਸਐੱਚਓਜ਼ ਦਾ ਤਬਾਦਲਾ ਕੀਤਾ ਗਿਆ।
ਇਨ੍ਹਾਂ ਵਿਚ ਥਾਣਾ ਡਵੀਜ਼ਨ ਨੰਬਰ 6 ਵਿਚ ਇੰਸਪੈਕਟਰ ਜਸਪਾਲ ਸਿੰਘ, ਥਾਣਾ ਡਵੀਜ਼ਨ ਨੰਬਰ 2 ਵਿਚ ਸਬ-ਇੰਸਪੈਕਟਰ ਲਖਬੀਰ ਸਿੰਘ, ਥਾਣਾ ਬਾਰਾਦਰੀ ਵਿਚ ਇੰਸਪੈਕਟਰ ਕਮਲਜੀਤ ਸਿੰਘ, ਥਾਣਾ ਨੰਬਰ 4 ਵਿਚ ਇੰਸਪੈਕਟਰ ਸਾਹਿਲ ਚੌਧਰੀ, ਥਾਣਾ ਨੰਬਰ 1 ਵਿਚ ਸਬ-ਇੰਸਪੈਕਟਰ ਅਜਮੇਰ ਲਾਲ, ਥਾਣਾ ਸਾਈਬਰ ਕ੍ਰਾਈਮ ਵਿਚ ਇੰਸਪੈਕਟਰ ਅਨੂ ਪਟਿਆਲ, ਇਲੈਕਸ਼ਨ ਸੈੱਲ ਵਿਚ ਇੰਸਪੈਕਟਰ ਅੰਜੂ ਵਰਮਾ ਨੂੰ ਨਿਯੁਕਤ ਕੀਤਾ ਗਿਆ।
ਇਨ੍ਹਾਂ ਸਾਰੇ ਐੱਸ. ਐੱਚ. ਓਜ਼ ਨੇ ਦੇਰ ਸ਼ਾਮ ਤਕ ਆਪਣੇ-ਆਪਣੇ ਥਾਣਿਆਂ ਵਿਚ ਚਾਰਜ ਸੰਭਾਲਣ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਹੈ। ਥਾਣਾ ਨੰਬਰ 6 ਦੇ ਨਵੇਂ ਮੁਖੀ ਜਸਪਾਲ ਸਿੰਘ ਥਾਣਾ ਨੰਬਰ 1 ਤੋਂ ਆਏ ਹਨ।
ਇਸ ਤੋਂ ਇਲਾਵਾ ਉਹ ਥਾਣਾ ਨਵੀਂ ਬਾਰਾਦਰੀ, ਥਾਣਾ ਸਪੈਸ਼ਲ ਸੈੱਲ ਅਤੇ ਥਾਣਾ ਰਾਮਾ ਮੰਡੀ ਦੇ ਵੀ ਐੱਸ. ਐੱਚ. ਓ. ਰਹਿ ਚੁੱਕੇ ਹਨ। ਥਾਣਾ ਨਵੀਂ ਬਾਰਾਦਰੀ ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਦੀ ਲੰਮੇ ਸਮੇਂ ਤੋਂ ਬਾਅਦ ਜਲੰਧਰ ਸ਼ਹਿਰ ਵਿਚ ਵਾਪਸੀ ਹੋਈ ਹੈ।
