ਪੰਜਾਬ ਦੇ ਜਲੰਧਰ ਵਿੱਚ ਵੀਰਵਾਰ ਦੇਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਜਲੰਧਰ ਦੇ ਰਾਮਾ ਮੰਡੀ ਤੋਂ ਹੁਸ਼ਿਆਰਪੁਰ ਰੋਡ 'ਤੇ ਅਚਾਨਕ ਹਾਹਾਕਾਰ ਮੱਚ ਗਿਆ, ਜਦੋਂ ਇੱਕ ਕਾਲੇ ਰੰਗ ਦੀ Thar ਨੇ ਇੱਕ ਸਕੂਟੀ ਸਵਾਰ ਨੂੰ ਟੱਕਰ ਮਾਰ ਦਿੱਤੀ। Thar ਡਰਾਈਵਰ ਸਕੂਟੀ ਸਮੇਤ ਸਵਾਰ ਨੂੰ ਕਾਫੀ ਦੂਰ ਤੱਕ ਖਿੱਚਦਾ ਗਿਆ। ਇਸ ਹਾਦਸੇ ਦੌਰਾਨ ਸਕੂਟੀ ਸਵਾਰ, ਜੋ ਸਾਬਕਾ ਸਰਪੰਚ ਸੀ, ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ Thar ਵਿੱਚ ਅੱਗ ਲੱਗ ਗਈ। ਇਸ ਦੌਰਾਨ ਥਾਰ ਦੇ ਵਿੱਚ ਸਵਾਰ ਲੋਕ ਮੌਕੇ ਤੋਂ ਫਰਾਰ ਹੋ ਗਏ।

Continues below advertisement

SSF ਪਹੁੰਚੀ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਕੀਤਾ ਗਿਆ ਸੂਚਿਤ

Continues below advertisement

ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਮੌਕੇ ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਜਾਣੂ ਕਰਵਾਇਆ। ਦਮਕਾਲ ਵਿਭਾਗ ਦੀ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ। ਮਰੇ ਹੋਏ ਵਿਅਕਤੀ ਦੀ ਪਛਾਣ ਪਿੰਡ ਨੌਲੀ ਦੇ ਸਾਬਕਾ ਸਰਪੰਚ ਹਰਦੇਵ ਸਿੰਘ ਵਜੋਂ ਹੋਈ ਹੈ, ਜੋ ਰਾਮਾ ਮੰਡੀ ਤੋਂ ਆਪਣੇ ਘਰ ਵੱਲ ਜਾ ਰਹੇ ਸਨ। ਇਸ ਦੌਰਾਨ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਥਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਮੌਕੇ ਤੇ ਪਹੁੰਚੇ SSF ਦੇ ASI ਦਵਾਰਕਾ ਦਾਸ ਨੇ ਦੱਸਿਆ ਕਿ Thar ਵਿੱਚ ਪੂਰਾ ਪਰਿਵਾਰ ਸਵਾਰ ਸੀ। ਟੱਕਰ ਮਾਰਨ ਤੋਂ ਬਾਅਦ Thar ਡਰਾਈਵਰ ਸਣੇ ਕਾਰ ਚ ਮੌਜੂਦ ਸਾਰੇ ਲੋਕ ਮੌਕੇ ਤੋਂ ਭੱਜ ਗਏ। ਇਸ ਦੌਰਾਨ ਸੜਕ ‘ਤੇ ਵਾਹਨਾਂ ਦੀ ਲੰਬੀ ਲਾਈਨਾਂ ਬਣ ਗਈਆਂ। ਦੋਹਾਂ ਵਾਹਨਾਂ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਟ੍ਰੈਫਿਕ ਨੂੰ ਢੰਗ ਨਾਲ ਚਾਲੂ ਕੀਤਾ ਗਿਆ। ਰਾਮਾ ਮੰਡੀ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ Thar ਦੀ ਨੰਬਰ ਪਲੇਟ ਤੋਂ ਮਾਲਿਕ ਦੀ ਪਛਾਣ ਕੀਤੀ ਜਾ ਰਹੀ ਹੈ। ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕਾਰ ਵਿੱਚ ਅੱਗ ਲੱਗਣ ਨਾਲ ਧਮਾਕਾ ਵੀ ਹੋਇਆ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।