Jalandhar News: ਬਿਨਾਂ ਡਰਾਈਵਰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਣ ਵਾਲੀ ਰੇਲ ਗੱਡੀ ਨੇ ਭਾਜੜਾਂ ਪਾ ਦਿੱਤੀਆਂ। ਪਤਾ ਲੱਗਦਿਆਂ ਹੀ ਰੇਲਵੇ ਮੁਲਾਜ਼ਮ ਅਲਰਟ ਹੋ ਗਏ ਤੇ ਚਾਰੇ ਪਾਸੇ ਐਮਰਜੈਂਸੀ ਦੇ ਸੁਨੇਹੇ ਭੇਜ ਦਿੱਤੇ। ਆਖਰ ਬਿਜਲੀ ਬੰਦ ਕਰਕੇ ਰੇਲ ਨੂੰ ਰੋਕਿਆ ਗਿਆ ਤੇ ਸੁੱਖ ਦਾ ਸਾਹ ਲਿਆ। ਬਿਨਾਂ ਡਰਾਈਵਰ ਰੇਲ ਕਿਵੇਂ ਦੌੜੀ, ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਦਰਅਸਲ ਪਠਾਨਕੋਟ ਨੇੜੇ ਦਮਤਲ ਤੋਂ ਚੱਲੀ ਮਾਲ ਗੱਡੀ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਬਿਨਾਂ ਡਰਾਈਵਰ ਤੋਂ ਹੀ ਟ੍ਰੈਕ 'ਤੇ ਦੌੜਣ ਲੱਗੀ। ਇਸ ਨੂੰ ਰੋਕਣ ਲਈ ਅਲਾਵਲਪੁਰ 'ਚ ਤਿਆਰੀਆਂ ਕੀਤੀਆਂ ਗਈਆਂ। ਸਟੇਸ਼ਨ 'ਤੇ ਘੋਸ਼ਣਾ ਕੀਤੀ ਗਈ ਕਿ ਪਟੜੀਆਂ ਨੂੰ ਖਾਲੀ ਕਰ ਦਿੱਤਾ ਜਾਵੇ। ਰੇਲ ਗੱਡੀ ਨੂੰ ਅਲਾਵਲਪੁਰ ਵਿੱਚ ਰੋਕਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਉਚੀ ਬੱਸੀ ਵਿਖੇ ਬਿਜਲੀ ਸਪਲਾਈ ਬੰਦ ਕਰਕੇ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ। ਇਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਤੇ ਰੇਲਵੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ।


Bank Holiday in March 2024: ਮਾਰਚ ਵਿੱਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਇੱਥੇ ਵੇਖੋ ਛੁੱਟੀਆਂ ਦੀ ਪੂਰੀ ਲਿਸਟ


ਦਰਅਸਲ ਸੂਚਨਾ ਮਿਲੀ ਸੀ ਕਿ ਪਠਾਨਕੋਟ ਤੋਂ ਰੇਲਵੇ ਟਰੈਕ 'ਤੇ ਦੋ ਇੰਜਣ ਬਿਨਾਂ ਡਰਾਈਵਰ ਤੋਂ ਲੁਧਿਆਣਾ ਵੱਲ ਆ ਰਹੇ ਹਨ। ਇਨ੍ਹਾਂ ਦੋਵਾਂ ਇੰਜਣਾਂ ਵਿੱਚ ਕੋਈ ਡਰਾਈਵਰ ਨਹੀਂ। ਇਹ ਇੰਜਣ ਇੱਕ ਦੂਜੇ ਨਾਲ ਜੁੜੇ ਹੋਏ ਸਨ ਤੇ ਇਨ੍ਹਾਂ ਦੋਵਾਂ ਇੰਜਣਾਂ ਦੀ ਰਫਤਾਰ ਲਗਪਗ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਸੀ। ਰੇਲਵੇ ਅਧਿਕਾਰੀਆਂ ਮੁਤਾਬਕ ਸੰਭਵ ਹੈ ਕਿ ਇਹ ਦੋਵੇਂ ਇੰਜਣ ਜਲੰਧਰ ਨੇੜੇ ਸਥਿਤ ਕਾਲਾ ਬੱਕਰਾ ਰੇਲਵੇ ਸਟੇਸ਼ਨ ਨੇੜੇ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰੇਲ ਪਟੜੀ ਤੋਂ ਹੇਠਾਂ ਉਤਰੇ।


ਇਸ ਸਬੰਧੀ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਅੰਬਾਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਐਮਰਜੈਂਸੀ ਰਾਹਤ ਰੇਲ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ ਤੇ ਰੇਲ ਗੱਡੀ ਦੇ ਪਟੜੀ ਤੋਂ ਉਤਰਦੇ ਹੀ ਤੁਰੰਤ ਉੱਥੇ ਪਹੁੰਚਣ ਦੇ ਸਖ਼ਤ ਆਦੇਸ਼ ਦਿੱਤੇ ਗਏ।


Grain Storage Plan: ਕਿਸਾਨਾਂ ਲਈ ਖੁਸ਼ਖਬਰੀ, PM ਮੋਦੀ ਨੇ ਸ਼ੁਰੂ ਕੀਤਾ ਦੁਨੀਆ ਦੀ ਸਭ ਤੋਂ ਵੱਡੀ ਭੰਡਾਰਨ ਯੋਜਨਾ, ਜਾਣੋ ਇਸ ਦਾ ਕੀ ਹੋਵੇਗਾ ਲਾਭ