ਜਲੰਧਰ : ਪੂਰੇ ਦੇਸ਼ ਵਿੱਚ ਈਦ ਉਲ ਅਜ਼ਹਾ ਦਾ ਤਿਉਹਾਰ ਸ਼ਰਧਾ ਭਾਵ ਨਾਲ ਮਨਾਇਆ ਜਾਵੇਗਾ। ਈਦ ਨੂੰ ਲੈਕੇ ਜਲੰਧਰ ਜਿਲ੍ਹੇ ਵਿੱਚ ਵੀ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। 29.06.2023 ਵੀਰਵਾਰ ਨੂੰ ਸਾਰੀਆਂ ਮਸਜਿਦਾਂ ਅਤੇ ਇਦਗਹਾਂ ਨਮਾਜ਼ ਨੂੰ ਲੈ ਕੇ ਮੀਟਿੰਗ ਕੀਤੀ ਗਈ ਵਿੱਚ ਮੁਸਲਿਮ ਸੰਗਠਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਨਈਮ ਖਾਨ ਐਡਵੋਕੇਟ ਦੀ ਅਗੁਆਈ ਵਿੱਚ ਹੋਈ। ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਨਈਮ ਖਾਨ ਨੇ ਦੱਸਿਆ ਕਿ ਈਦਗਾਹ ਅਤੇ ਮਸਜਿਦਾਂ ਦੇ ਪ੍ਰਧਾਨ ਸਾਹਿਬਾਨਾਂ ਕੋਲੋ ਜਾਣਕਾਰੀ ਪ੍ਰਾਪਤ ਕਰ ਨਮਾਜ਼ ਦਾ ਟਾਈਮ ਟੇਬਲ ਜਾਰੀ ਕੀਤਾ ਗਿਆ ਹੈ। ਕਿਸ ਮਸਜਿਦ ਵਿਚ ਕਿੰਨੇ ਵਜੇ ਹੋਵੇਗੀ ਨਮਾਜ਼ ਹੇਠ ਟਈਮ ਅਨੁਸਾਰ ਅਦਾ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਨਮਾਜ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ ਹਨ। ਨਈਮ ਖਾਨ ਨੇ ਦੱਸਿਆ ਕਿ ਈਦ ਦੀ ਨਮਾਜ ਨੂੰ ਲੈ ਕੇ ਜਿਲ੍ਹੇ ਦੀਆਂ ਸਾਰੀਆਂ ਮਸਜਿਦਾਂ ਦੇ ਬਾਹਰ ਅਤੇ ਈਦਗਾਹ ਬਾਹਰ ਪੁਲਿਸ ਸੁਰੱਖਿਆ ਦੇ ਪੁਖਤਾ ਇੰਤਜਾਮ ਲਈ ਪ੍ਰਸ਼ਾਸਨ ਨੂੰ ਕਹਿ ਦਿਤਾ ਗਿਆ ਹੈ ਅਤੇ ਨਗਰ ਨਿਗਮ ਨੂੰ ਵੀ ਸਾਫ ਸਫਾਈ ਲਈ ਲਿੱਖਿਆ ਗਿਆ ਹੈ। ਨਮਾਜ ਪੜਨ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਪੂਰੇ ਕੀਤੇ ਗਏ ਹਨ।
ਕਿੱਥੇ ਕਿੰਨੇ ਵਜੇ ਪੜ੍ਹੀ ਜਾਵੇਗੀ ਨਮਾਜ
- ਸ਼ਾਹੀ ਮਸਜਿਦ ਈਦਗਾਹ ਵਿੱਚ ਸਵੇਰੇ 7.00 ਵਜੇ ਸਵੇਰ
- ਮਸਜਿਦ ਇਮਾਮ ਨਾਸਿਰ 8.30 ਵਜੇ ਸਵੇਰ
- ਈਦਗਾਹ ਜਲੰਧਰ ਕੈਂਟ ਸਵੇਰੇ 8.30 ਵਜੇ ਸਵੇਰ
- ਮਸਜਿਦ ਰਹਿਮਾਨਿਆ ਪਿੰਡ ਢੱਡਾ ਸਵੇਰੇ 8.00 ਵਜੇ ਸਵੇਰ
- ਮਦੀਨਾ ਮਸਜਿਦ ਪਿੰਡ ਉਚਾ ਸਵੇਰੇ 9.00 ਵਜੇ
- ਮਸਜਿਦ ਉਮਰ ਪਿੰਡ ਰੰਧਾਵਾ ਮਸੰਦਾ ਸਵੇਰੇ 8.300 ਵਜੇ ਸਵੇਰ
- ਨੂਰ ਮਸਜਿਦ ਬੜਾ ਪਿੰਡ ਗੋਰਾਇਆ ਸਵੇਰੇ 8.30
- ਸ਼ਾਹੀ ਮਸਜਿਦ ਪਿੰਡ ਢੰਡਾੜ ਸਵੇਰੇ 8.00 ਵਜੇ
- ਨੂਰ-ਏ-ਜਮਾਲ ਮਸਜਿਦ ਸ਼ਾਹਕੋਟ ਸਵੇਰੇ 8.30 ਵਜੇ
- ਮਸਜਿਦ ਗੋਸੀਆ ਵਿਜੇ ਕਲੋਨੀ ਮਿੱਠਾਪੁਰ ਸਵੇਰੇ 7.30 ਵਜੇ
- ਨੂਰੀ ਰੱਬੀ ਮਸਜਿਦ ਬਸਤੀ ਬਾਵਾ ਖੇਲ ਸਵੇਰੇ 7.30 ਵਜੇ
- ਸੁੰਨੀ ਇਲਾਹੀ ਮਸਜਿਦ ਮੇਨ ਰੋਡ ਨਕੋਦਰ ਸਵੇਰੇ 8.00ਵਜੇ
- ਸੁੰਨੀ ਮਸਜਿਦ ਗੁਲਾਬ ਸ਼ਾਹ ਸਬਜੀ ਮੰਡੀ ਨਕੋਦਰ ਸਵੇਰੇ 9.00 ਵਜੇ
- ਮੱਕਾ ਮਸਜਿਦ ਮਹਿਤਪੁਰ ਸਵੇਰੇ 8.30 ਵਜੇ
- ਮਸਜਿਦ ਰੇਲਵੇ ਰੋਡ ਸਵੇਰੇ 7.30 ਵਜੇ
- ਮਸਜਿਦ ਅੱਬੂ ਬਕਰ ਪਿੰਡ ਲਾਂਬੜੀ ਸਵੇਰੇ 8.30ਵਜੇ
- ਮਸਜਿਦ ਕਾਇਨਾਤ ਪਿੰਡ ਸਲੇਮਪੁਰ ਸਵੇਰੇ 7.30 ਵਜੇ
- ਮੱਕਾ ਮਸਜਿਦ ਮੁਸਲਿਮ ਕਲੋਨੀ ਸਵੇਰੇ 7.30 ਵਜੇ
- ਬਿਲਾਲ ਮਸਜਿਦ ਸਵੇਰੇ 8.00 ਵਜੇ
- ਮਸਜਿਦ ਫਾਤਿਮਾ ਗੁਰੂ ਸੰਤ ਨਗਰ ਸਵੇਰੇ 7.30 ਵਜੇ
- ਹੁਸੈਨੀ ਮਸਜਿਦ ਗੋਰਾਇਆ ਸਵੇਰੇ 9.00 ਵਜੇ
- ਮਸਜਿਦ ਰਹਿਮਾਨਿਆ ਸੋਢਲ ਸਵੇਰੇ 8.00 ਵਜੇ
- ਕਚਹਿਰੀ ਵਾਲੀ ਮਸਜਿਦ ਜੋਤੀ ਚੌਂਕ ਵਜੇ 8.00 ਵਜੇ
- ਮਸਜਿਦ ਨੂਰ ਪੁਰ 8.00 ਵਜੇ ਸਵੇਰ
- ਮਸਜਿਦ ਇਸਟੇਟ 7.30 ਵਜੇ ਸਵੇਰ
- ਮਸਜਿਦ ਨਵਾਂ ਕਿਲਾ ਸ਼ਾਹਕੋਟ 8.30 ਵਜੇ ਸਵੇਰ