Jalandhar News: ਪੁਲਿਸ ਪ੍ਰਸ਼ਾਸਨ ਵਿੱਚ ਫੇਰਬਦਲ ਲਗਾਤਾਰ ਜਾਰੀ ਹੈ ਅਤੇ ਇਸੇ ਸਿਲਸਿਲ ਦੇ ਤਹਿਤ 13 ਅਪ੍ਰੈਲ ਨੂੰ ਪੰਜਾਬ ਸਰਕਾਰ ਵੱਲੋਂ 2 ਹੋਰ ਏ.ਸੀ.ਪੀ. ਅਤੇ ਡੀ.ਐਸ.ਪੀ. ਸਤਰ ਦੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਜਿਨ੍ਹਾਂ ਵਿੱਚ ਏ.ਸੀ.ਪੀ. ਨਿਰਮਲ ਸਿੰਘ ਨੂੰ ਜਲੰਧਰ ਤੋਂ ਐਸ.ਬੀ.ਐਸ. ਨਗਰ ਅਤੇ ਡੀ.ਐਸ.ਪੀ. ਅਮਨਦੀਪ ਸਿੰਘ ਨੂੰ ਐਸ.ਬੀ.ਐਸ. ਨਗਰ ਤੋਂ ਜਲੰਧਰ ਲਗਾਇਆ ਗਿਆ ਹੈ। ਇਸ ਲਈ ਦੋਹਾਂ ਅਧਿਕਾਰੀਆਂ ਦੀ ਟ੍ਰਾਂਸਫਰ ਲਿਸਟ ਹੇਠਾਂ ਦਿੱਤੀ ਗਈ ਹੈ।

ਤਬਾਦਲਾ ਹੋਣ ਵਾਲੇ ਅਧਿਕਾਰੀ:

ਨਿਰਮਲ ਸਿੰਘ, 106/JR

ਪਹਿਲਾਂ ਸੀ: ਏ.ਸੀ.ਪੀ. ਐਸ.ਡੀ. ਸੈਂਟਰਲ, ਜਲੰਧਰ

ਹੁਣ ਬਣਾਏ ਗਏ ਹਨ: ਡੀ.ਐੱਸ.ਪੀ. ਡਿਟੈਕਟਿਵ, ਐੱਸ.ਬੀ.ਐੱਸ. ਨਗਰ

ਅਮਰਦੀਪ ਸਿੰਘ (DR 2020)

ਪਹਿਲਾਂ ਸੀ: ਡੀ.ਐੱਸ.ਪੀ. ਡਿਟੈਕਟਿਵ, ਐੱਸ.ਬੀ.ਐੱਸ. ਨਗਰ

ਹੁਣ ਬਣਾਏ ਗਏ ਹਨ: ਏ.ਸੀ.ਪੀ. ਐਸ.ਡੀ. ਸੈਂਟਰਲ, ਜਲੰਧਰ

 

ਇਹ ਦਸਤਾਵੇਜ਼ ਪੰਜਾਬ ਪੁਲਿਸ, ਚੰਡੀਗੜ੍ਹ ਵਲੋਂ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਡੀ.ਐੱਸ.ਪੀ. ਅਧਿਕਾਰੀਆਂ ਦੀ ਤਬਾਦਲਾ/ਨਿਯੁਕਤੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਹ ਤਬਾਦਲੇ ਪ੍ਰਸ਼ਾਸਕੀ ਅਧਾਰ ਤੇ ਤੁਰੰਤ ਪ੍ਰਭਾਵ ਨਾਲ ਕੀਤੇ ਗਏ ਹਨ। ਉਪਰੋਕਤ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਤੁਰੰਤ ਆਪਣੀਆਂ ਨਵੀਆਂ ਡਿਊਟੀਆਂ 'ਤੇ 14-04-2025 ਦੁਪਹਿਰ ਤੱਕ ਰਿਪੋਰਟ ਕਰਨ ਅਤੇ ਆਪਣੀਆਂ ਚਾਰਜ ਸੌਂਪਣ ਜਾਂ ਸੰਭਾਲਣ ਸਬੰਧੀ ਰਿਪੋਰਟਾਂ ਤੁਰੰਤ ਦਫਤਰ ਨੂੰ ਭੇਜਣ। ਇਹ ਹੁਕਮ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਵਲੋਂ ਜਾਰੀ ਕੀਤੇ ਗਏ ਹਨ।

12 ਅਪ੍ਰੈਲ ਨੂੰ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜਲੰਧਰ-ਲੁਧਿਆਣਾ ਦੇ ਏਸੀਪੀ ਤੇ ਡੀਐੱਸਪੀ ਸਮੇਤ 21 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਆਤਿਸ਼ ਭਾਟੀਆ ਨੂੰ ਏਸੀਪੀ ਨਾਰਥ, ਰੂਪਦੀਪ ਕੌਰ ਨੂੰ ਏਸੀਪੀ ਮਾਡਲ ਟਾਊਨ ਤੇ ਇੰਦਰਜੀਤ ਸਿੰਘ ਨੂੰ ਡੀਐੱਸਪੀ ਡਿਟੈਕਟਿਵ ਜਲੰਧਰ ਦਿਹਾਤ ’ਚ ਤਾਇਨਾਤ ਕੀਤਾ ਗਿਆ ਹੈ। ਬਦਲੇ ਗਏ ਅਧਿਕਾਰੀਆਂ ਨੂੰ ਤੁਰੰਤ ਆਪਣੀ ਡਿਊਟੀ ਸੰਭਾਲਣ ਲਈ ਕਿਹਾ ਗਿਆ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।