Jalandhar News: ਜਲੰਧਰ ਦੇ ਰੇਲਵੇ ਸਟੇਸ਼ਨ ਨੇੜੇ ਮਾਹੌਲ ਉਸ ਵੇਲੇ ਭੱਖ ਗਿਆ, ਜਦੋਂ ਟ੍ਰੈਫਿਕ ਪੁਲਿਸ ਵੱਲੋਂ ਗੱਡੀਆਂ ਦੀ ਚੈਕਿੰਗ ਦੌਰਾਨ ਇੱਕ ਔਰਤ ਅਚਾਨਕ ਹੰਗਾਮਾ ਕਰਨ ਲੱਗ ਪਈ।

Continues below advertisement

ਕਾਰ ਦੀ ਚੈਕਿੰਗ ਕਰਨ ਵੇਲੇ ਔਰਤ ਦੀ ਪੁਲਿਸ ਅਤੇ ਨੇੜੇ ਖੜ੍ਹੇ ਇੱਕ ਹੋਰ ਨੌਜਵਾਨ ਨਾਲ ਬਹਿਸ ਹੋ ਗਈ। ਦਰਅਸਲ, ਜਦੋਂ ਪੁਲਿਸ ਨੇ ਉਕਤ ਔਰਤ ਦੀ ਕਾਰ ਨੂੰ ਚੈਕਿੰਗ ਲਈ ਰੋਕਿਆ ਤਾਂ ਇੱਕ ਹੋਰ ਨੌਜਵਾਨ ਨੇ ਇਸਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ 'ਤੇ ਇਹ ਔਰਤ ਹੋਰ ਗੁੱਸੇ ਵਿੱਚ ਆ ਗਈ।

Continues below advertisement

ਗੁੱਸੇ ਵਿੱਚ ਆਈ ਔਰਤ ਨੇ ਕਿਹਾ ਕਿ ਅਸੀਂ ਕੋਈ ਨਸ਼ਾ ਤਸਕਰ ਨਹੀਂ ਹਾਂ। ਇੰਨਾ ਹੀ ਨਹੀਂ, ਔਰਤ ਨੇ ਨੌਜਵਾਨ ਨੂੰ ਧਮਕੀ ਵੀ ਦਿੱਤੀ ਅਤੇ ਕਿਹਾ ਕਿ ਤੁਸੀਂ ਮੈਨੂੰ ਨਹੀਂ ਜਾਣਦੇ, ਮੇਰਾ ਮਾਮਾ DSP ਹੈ। ਉਕਤ ਘਟਨਾ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਔਰਤ ਖੁੱਲ੍ਹ ਕੇ ਨੌਜਵਾਨ ਨੂੰ ਧਮਕੀ ਦਿੰਦੀ ਦਿਖਾਈ ਦੇ ਰਹੀ ਹੈ।

ਇਸ 'ਤੇ ਨੌਜਵਾਨ ਨੇ ਕਿਹਾ, "ਭਾਵੇਂ ਕੋਈ ਵੀ ਰਿਸ਼ਤੇਦਾਰ ਹੋਵੇ, ਕਾਨੂੰਨ ਸਾਰਿਆਂ 'ਤੇ ਬਰਾਬਰੀ ਨਾਲ ਲਾਗੂ ਹੁੰਦਾ ਹੈ, ਅਤੇ ਹਰ ਗੱਡੀ ਦੀ ਜਾਂਚ ਕੀਤੀ ਜਾਵੇਗੀ।" ਇਸ ਦੌਰਾਨ, ਇੱਕ GRP ਪੁਲਿਸ ਵਾਲਾ ਵੀ ਕਾਰ ਵਿੱਚ ਬੈਠਾ ਦੇਖਿਆ ਗਿਆ, ਜੋ ਵਾਰ-ਵਾਰ ਔਰਤ ਨੂੰ ਕਾਰ ਵਿੱਚ ਬੈਠਣ ਲਈ ਮਜਬੂਰ ਕਰ ਰਿਹਾ ਸੀ। ਔਰਤ ਨੇ ਦਾਅਵਾ ਕੀਤਾ ਕਿ ਉਹ ਪੁਲਿਸ ਵਾਲੇ ਨੂੰ ਜਾਣਦੀ ਸੀ, ਪਰ ਪੁਲਿਸ ਨੇ ਜਾਂਚ ਜਾਰੀ ਰੱਖੀ। ਦੋਵਾਂ ਵਿਚਕਾਰ ਲਗਭਗ 10 ਮਿੰਟ ਤੱਕ ਬਹਿਸ ਹੋਈ, ਜਿਸ ਕਾਰਨ ਘਟਨਾ ਸਥਾਨ 'ਤੇ ਭੀੜ ਇਕੱਠੀ ਹੋ ਗਈ।