ਪੰਜਾਬ ਦੇ ਲੁਧਿਆਣਾ ਵਿੱਚ ਘੰਟਾ ਘਰ ਸਥਿਤ ਲਾਟਰੀ ਦੀ ਦੁਕਾਨ ਚਲਾਉਣ ਵਾਲੀ ਓਂਕਾਰ ਏਜੰਸੀ ਦੇ ਮਾਲਕ ਲੋਕਾਂ ਨਾਲ ਡੋਲ ਵੱਜਾ ਕੇ 1 ਕਰੋੜ ਦੇ ਮਾਲਕ ਨੂੰ ਲੱਭ ਰਹੇ ਹਨ। ਉਹਨਾਂ ਦੀ ਦੁਕਾਨ ਤੋਂ ਨਗਾਲੈਂਡ ਸਰਕਾਰ ਵੱਲੋਂ ਚਲਾਈ ਜਾ ਰਹੀ ਲਾਟਰੀ ਵੇਚੀ ਗਈ ਸੀ। ਕਿਸੇ ਵਿਅਕਤੀ ਨੇ 2 ਹਜ਼ਾਰ ਰੁਪਏ ਵਿੱਚ ਲਾਟਰੀ ਖਰੀਦੀ ਸੀ। ਉਸ ਵਿਅਕਤੀ ਨੇ ਆਪਣਾ ਨੰਬਰ ਗੁਪਤ ਰੱਖਵਾਇਆ ਸੀ। ਜਦੋਂ ਲਾਟਰੀ ਦਾ ਬੰਪਰ ਨਿਕਲਿਆ ਤਾਂ ਓਂਕਾਰ ਏਜੰਸੀ ਨੂੰ ਪਤਾ ਚੱਲਿਆ ਕਿ ਲਾਟਰੀ ਉਹਨਾਂ ਦੀ ਦੁਕਾਨ ਤੋਂ ਵਿਕੀ ਹੈ, ਪਰ ਹੁਣ ਤੱਕ ਗਾਹਕ ਦਾ ਕੋਈ ਪਤਾ ਨਹੀਂ ਲੱਗਿਆ। ਗਾਹਕ ਦੀ ਤਲਾਸ਼ ਵਿੱਚ ਲਾਟਰੀ ਵੇਚਣ ਵਾਲੇ ਲਗਾਤਾਰ ਡੋਲ ਵਜਾ ਰਹੇ ਹਨ।

Continues below advertisement

ਟਿਕਟ ਨੰਬਰ 7565 'ਤੇ 1 ਕਰੋੜ ਦੀ ਲਾਟਰੀ ਨਿਕਲੀ

Continues below advertisement

ਜਾਣਕਾਰੀ ਦਿੰਦਿਆਂ ਓਂਕਾਰ ਏਜੰਸੀ ਤੋਂ ਮਨਜੀਤ ਸਿੰਘ ਨੇ ਕਿਹਾ ਕਿ ਅੱਜ ਡੋਲ ਵੱਜਾ ਕੇ ਉਸ ਵਿਅਕਤੀ ਨੂੰ ਲੱਭਿਆ ਜਾ ਰਿਹਾ ਹੈ ਜਿਸਨੇ ਉਹਨਾਂ ਦੀ ਦੁਕਾਨ ਤੋਂ ਲਾਟਰੀ ਖਰੀਦੀ ਸੀ। 2 ਹਜ਼ਾਰ ਰੁਪਏ ਵਾਲੀ ਟਿਕਟ ਦਾ ਡਰਾ ਪਿਛਲੀ ਰਾਤ ਨਿਕਲਿਆ। ਇਹ ਟਿਕਟ ਕੁੱਲ 20 ਹਜ਼ਾਰ ਛਪੀ ਸੀ, ਜਿਸ ਵਿੱਚੋਂ ਪਹਿਲਾ ਇਨਾਮ ਟਿਕਟ ਨੰਬਰ 7565 'ਤੇ 1 ਕਰੋੜ ਰੁਪਏ ਨਿਕਲਿਆ।

ਟਿਕਟ ਦੀ ਕੀਮਤ 2 ਹਜ਼ਾਰ ਰੁਪਏ ਸੀ

ਇਸ ਟਿਕਟ ਦੀ ਕੀਮਤ 2 ਹਜ਼ਾਰ ਰੁਪਏ ਸੀ। ਇਸ ਟਿਕਟ ਦੀ ਵੈਲਿਡਿਟੀ 1 ਮਹੀਨੇ ਦੀ ਹੈ। 1 ਮਹੀਨੇ ਦੇ ਅੰਦਰ ਇਹ ਟਿਕਟ ਕਲੇਮ ਹੋ ਜਾਵੇਗੀ। ਜੇ 1 ਮਹੀਨੇ ਬਾਅਦ ਕੋਈ ਵਿਅਕਤੀ ਟਿਕਟ ਲੈ ਕੇ ਆਉਂਦਾ ਹੈ ਤਾਂ ਟਿਕਟ ਕਲੇਮ ਨਹੀਂ ਹੋ ਸਕੇਗੀ।

ਪਹਿਲਾਂ ਵੀ ਦੋ ਵਾਰ ਵੱਡਾ ਇਨਾਮ ਨਿਕਲ ਚੁੱਕਾ – ਮਨਪ੍ਰੀਤ ਸਿੰਘ

ਦੁਕਾਨ ਦੇ ਕਰਮਚਾਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਾਰੀ ਸਾਡੀ ਹੈਟ੍ਰਿਕ ਹੋਈ ਹੈ। ਪਹਿਲਾਂ 20 ਲੱਖ ਦਾ ਇਨਾਮ ਸਾਡੀ ਦੁਕਾਨ ਤੋਂ ਕਿਸੇ ਗਾਹਕ ਦਾ ਨਿਕਲਿਆ ਸੀ। ਫਿਰ 50 ਲੱਖ ਦਾ ਇਨਾਮ ਨਿਕਲਿਆ ਅਤੇ ਹੁਣ 1 ਕਰੋੜ ਦਾ ਇਨਾਮ ਕਿਸੇ ਨੇ ਜਿੱਤਿਆ ਹੈ। ਕਿਸਮਤ ਕਦੇ ਵੀ ਪਲਟ ਸਕਦੀ ਹੈ, ਇਸ ਲਈ ਸਾਨੂੰ ਭਗਵਾਨ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਸਾਡੀ ਦੁਕਾਨ ਤੋਂ ਲਗਭਗ 80 ਟਿਕਟਾਂ ਵਿਕੀਆਂ ਹਨ, ਉਸ ਵਿੱਚੋਂ ਇਨਾਮ ਨਿਕਲਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।