Ludhiana News: ਬੀਤੀ ਰਾਤ ਲੁਧਿਆਣਾ ਵਿਚ ਆਪਣੇ ਰਿਸ਼ਤੇਦਾਰਾਂ ਦੇ ਘਰ ਆਏ 4 ਸਾਲਾ ਬੱਚੇ ਨੂੰ ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਬੱਚੇ ਦੇ ਸਿਰ ਦੇ ਟੁਕੜੇ ਹੋ ਗਏ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਭੱਜ ਰਹੇ ਬੱਸ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਮ੍ਰਿਤਕ ਬੱਚੇ ਦਾ ਨਾਂ ਰਿਸ਼ਭ ਹੈ। ਉਹ ਪਰਿਵਾਰ ਵਿਚ ਇਕਲੌਤਾ ਬੱਚਾ ਸੀ।


ਜਾਣਕਾਰੀ ਦਿੰਦਿਆਂ ਰਿਸ਼ਭ ਦੀ ਮਾਂ ਨਿਸ਼ਾ ਨੇ ਦੱਸਿਆ ਕਿ ਉਹ ਬਲੋਕੇ ਰੋਡ 'ਤੇ ਸਥਿਤ ਬਚਨ ਮਾਰਕੀਟ 'ਚ ਆਪਣੇ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ। ਰਿਸ਼ਭ ਗਲੀ ਵਿੱਚ ਸਕੂਟਰ ਕੋਲ ਇੱਕ ਹੋਰ ਬੱਚੇ ਨਾਲ ਖੇਡ ਰਿਹਾ ਸੀ। ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਤਾਂ ਉਹ ਸਕੂਟਰ ਤੋਂ ਹੇਠਾਂ ਡਿੱਗ ਗਿਆ। 



ਰਿਸ਼ਭ ਦਾ ਸਿਰ ਟਰੱਕ ਦੇ ਪਹੀਏ ਹੇਠਾਂ ਆ ਗਿਆ। ਲੋਕਾਂ ਦੀ ਭੀੜ ਅਤੇ ਰੌਲਾ ਸੁਣ ਕੇ ਬੱਸ ਚਾਲਕ ਭੱਜਣ ਲੱਗਿਆ ਪਰ ਲੋਕਾਂ ਨੇ ਉਸ ਨੂੰ ਫੜ ਲਿਆ। ਨਿਸ਼ਾ ਮੁਤਾਬਕ ਉਸ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਹਨ। ਉਸ ਨੂੰ ਬਹੁਤ ਸਾਰੀਆਂ ਮੰਨਤਾਂ ਤੋਂ ਬਾਅਦ ਰਿਸ਼ਭ ਮਿਲਿਆ ਸੀ। ਬੱਚੇ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।


ਇਹ ਵੀ ਪੜ੍ਹੋ: ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ


ਥਾਣਾ ਹੈਬੋਵਾਲ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਬੱਸ ਅਤੇ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੱਚੇ ਰਿਸ਼ਭ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮਾਤਾ ਨਿਸ਼ਾ ਦੇਵੀ ਨੇ ਦੱਸਿਆ ਕਿ ਉਹ ਰਿਸ਼ੀ ਨਗਰ ਈ ਬਲਾਕ ਵਿੱਚ ਰਹਿੰਦੀ ਹੈ। ਬੇਟਾ ਰਿਸ਼ਭ ਐਕਟਿਵਾ 'ਤੇ ਬੈਠਾ ਘਰ ਦੇ ਬਾਹਰ ਖੇਡ ਰਿਹਾ ਸੀ। ਉਦੋਂ ਪਿੱਛੇ ਤੋਂ ਇਕ ਤੇਜ਼ ਰਫਤਾਰ ਬੱਸ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰਿਸ਼ਭ ਹੇਠਾਂ ਡਿੱਗ ਗਿਆ ਅਤੇ ਬੱਸ ਉਸ ਦੇ ਉੱਤੋਂ ਲੰਘਾ ਲਈ। ਜਿਸ ਕਾਰਨ ਉਹ ਬੁਰੀ ਤਰ੍ਹਾਂ ਦਰੜਿਆ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।



ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ
ਮ੍ਰਿਤਕ ਦੇ ਪਿਤਾ ਸੰਜੀਵ ਕੁਮਾਰ ਅਨੁਸਾਰ ਰਿਸ਼ਭ ਉਸ ਦਾ ਇਕਲੌਤਾ ਪੁੱਤਰ ਸੀ। ਉਹ ਮੂਲ ਰੂਪ ਤੋਂ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਪਿੰਡ ਅਤਰਬੇਲ ਦੇ ਰਹਿਣ ਵਾਲੇ ਹਨ। ਉਹ ਪਿਛਲੇ ਅੱਠ ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਹੇ ਹਨ। ਹਸਪਤਾਲ ਪਹੁੰਚੀ ਮਾਂ ਦੀ ਹਾਲਤ ਬਹੁਤ ਖਰਾਬ ਹੈ। ਕੁਝ ਦਿਨਾਂ ਬਾਅਦ ਰਿਸ਼ਭ ਦਾ ਜਨਮਦਿਨ ਸੀ। ਹੈਬੋਵਾਲ ਥਾਣੇ ਦੇ ਜਾਂਚ ਅਧਿਕਾਰੀ ਕਾਂਸਟੇਬਲ ਗਗਨਦੀਪ ਸਿੰਘ ਨੇ ਦੱਸਿਆ ਕਿ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: ਦਿੱਗਜ ਕਾਰੋਬਾਰੀ ਰਤਨ ਟਾਟਾ ਦਾ 86 ਸਾਲ ਦੀ ਉਮਰ 'ਚ ਹੋਇਆ ਦੇਹਾਂਤ, ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹ