Ludhiana News: ਲੁਧਿਆਣਾ ਵਿੱਚ 8ਵੀਂ ਦੀ ਵਿਦਿਆਰਥਣ ਦਾ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੂੰ ਪੀੜਤਾ ਨੂੰ 2 ਮਹੀਨਿਆਂ ਤੱਕ ਬੰਧਕ ਬਣਾਇਆ ਹੋਇਆ ਸੀ, ਜਦੋਂ ਘਰ ਦੇ ਮਾਲਕ ਵਿਦੇਸ਼ ਗਏ ਤਾਂ ਕੁੜੀ ਭੱਜ ਕੇ ਆਪਣੀ ਭੈਣ ਦੇ ਘਰ ਪਹੁੰਚੀ।

ਆਪਣੀ ਭੈਣ ਦੇ ਘਰ ਪਹੁੰਚ ਕੇ ਪੀੜਤਾ ਨੇ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਸ਼ਿਕਾਇਤ ਮਿਲਣ ‘ਤੇ ਮਾਂ ਦੀ  ਸਹੇਲੀ ਅਤੇ ਉਸ ਦੇ ਪਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਪਛਾਣ ਸੁਸ਼ੀਲ ਅਤੇ ਉਸ ਦੀ ਪਤਨੀ ਨੈਨਾ ਦੇ ਤੌਰ ‘ਤੇ ਹੋਈ ਹੈ। ਦੋਹਾਂ ਦੇ ਵਿਰੁੱਧ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ ਉਸ ਦੀ ਮਾਂ ਕਿਸੇ ਜ਼ਰੂਰੀ ਕੰਮ ਲਈ ਸ਼ਹਿਰ ਤੋਂ ਬਾਹਰ ਗਈ ਹੋਈ ਸੀ। ਮਾਂ ਉਸ ਨੂੰ ਉਸ ਦੀ ਸਹੇਲੀ ਨੈਨਾ ਦੇ ਘਰ ਛੱਡ ਗਈ ਸੀ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਅਪ੍ਰੈਲ ਦੀ ਸ਼ੁਰੂਆਤ ਵਿੱਚ ਇੱਕ ਅਣਜਾਣ ਵਿਅਕਤੀ ਨੈਨਾ ਦੇ ਘਰ ਆਇਆ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਨੈਨਾ ਅਤੇ ਉਸ ਦਾ ਪਤੀ ਸੁਸ਼ੀਲ ਦੋਸ਼ੀ ਨਾਲ ਰਲੇ ਹੇ ਸਨ।

ਲੜਕੀ ਨੇ ਦੱਸਿਆ ਕਿ ਪੰਜ ਦਿਨਾਂ ਬਾਅਦ ਇੱਕ ਹੋਰ ਅਣਜਾਣ ਵਿਅਕਤੀ ਘਰ ਆਇਆ ਅਤੇ ਉਸ ਨੇ ਵੀ ਸਰੀਰਕ ਸਬੰਧ ਬਣਾਏ। ਵਿਦਿਆਰਥਣ ਦਾ ਕਹਿਣਾ ਹੈ ਕਿ ਆਹ ਸਿਲਸਿਲਾ ਇੱਕ-ਦੋ ਦਿਨਾਂ ਬਾਅਦ ਲਗਾਤਾਰ ਚੱਲਦਾ ਰਹਿੰਦਾ ਸੀ। ਦੋਸ਼ੀ ਨੇ ਪੀੜਤਾ ਨੂੰ ਘਰ ਵਿੱਚ ਬੰਧਕ ਬਣਾ ਤੇ ਰੱਖਿਆ। 25 ਜੂਨ ਨੂੰ ਜਦੋਂ ਨੈਨਾ ਅਤੇ ਸੁਸ਼ੀਲ ਵਿਦੇਸ਼ ਗਏ ਤਾਂ ਪੀੜਤਾ ਭੱਜ ਕੇ ਆਪਣੀ ਭੈਣ ਦੇ ਘਰ ਪਹੁੰਚੀ। ਪੁਲਿਸ ਨੇ ਸੁਸ਼ੀਲ ਅਤੇ ਨੈਨਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।