Anmol Kwatra: ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਅਕਸਰ ਲੋੜਵੰਦ ਲੋਕਾਂ ਦੀ ਮਦਦ ਕਰਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਇੱਕ ਵਾਰ ਫਿਰ ਤੋਂ ਉਹ ਮੁੜ  ਸੁਰਖੀਆਂ 'ਚ ਆ ਗਏ ਹਨ। ਜਿਸ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਦੱਸ ਦਈਏ ਅਨਮੋਲ ਕਵਾਤਰਾ ਨਿਊਯਾਰਕ Times Square ਬਿਲਬੋਰਡ 'ਤੇ ਦਿਖਾਇਆ ਗਿਆ ਹੈ। ਜਿਸ ਤੋਂ ਬਾਅਦ ਫੈਨਜ਼ ਪੋਸਟ ਪਾ ਕੇ ਅਨਮੋਲ ਨੂੰ ਵਧਾਈਆਂ ਦੇ ਰਹੇ ਹਨ।


ਅਨਮੋਲ ਕਵਾਤਰਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜੋ ਕਿ ਉਨ੍ਹਾਂ ਦੇ ਕਿਸੇ ਫੈਨ ਨੇ ਬਣਾ ਕੇ ਭੇਜੀ ਹੈ। ਇਸ ਵੀਡੀਓ ਵਿੱਚ ਅਨਮੋਲ ਦੀ ਤਸਵੀਰ ਨਿਊਯਾਰਕ ਦੇ ਟਾਈਮ ਸਕੁਏਅਰ ਬਿਲਬੋਰਡ ਉੱਤੇ ਚੱਲਦੀ ਹੋੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ।


 






ਅਨਮੋਲ ਕਵਾਤਰਾ ਨੂੰ ਸਮਾਜ ਭਲਾਈ ਦਾ ਇਹ ਕੰਮ ਕਰਦੇ 6-7 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਜਦੋਂ ਵੀ ਕਿਸੇ ਜ਼ਰੂਰਤਮੰਦ ਅਤੇ ਬੇਹਸਾਰਿਆਂ ਨੂੰ ਮਦਦ ਦੀ ਲੋੜ ਹੁੰਦੀ ਹੈ ਤਾਂ ਉਹ ਵੱਧ ਚੜ੍ਹ ਕੇ ਸਹਾਇਤਾ ਕਰਦੇ ਹਨ। ਹਾਲ ਵਿੱਚ ਉਹ ਹੜ੍ਹਾਂ  ਦੇ ਵਿੱਚ ਵੀ ਲੋਕਾਂ ਦੀ ਸੇਵਾ ਕਰਦੇ ਹੋਏ ਨਜ਼ਰ ਆਏ ਸੀ। 


ਅਨਮੋਲ ਕਵਾਤਰਾ ਨੂੰ ਹਾਲ ਹੀ 'ਚ ਭਗਤ ਪੂਰਨ ਸਿੰਘ ਰਾਜ ਪੁਰਸਕਾਰ 2023 ਨਾਲ ਸਨਮਾਨਤ ਕੀਤਾ ਗਿਆ ਹੈ। ਅਨਮੋਲ ਨੂੰ ਇਹ ਐਵਾਰਡ ਉਸ ਵੱਲੋਂ ਸਮਾਜ ਸੇਵਾ ਦੇ ਖੇਤਰ 'ਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ ਸੀ।


ਹੋਰ ਪੜ੍ਹੋ : ਨਵ-ਨਿਯੁਕਤ ਅਹੁਦੇਦਾਰਾਂ ਨੇ ਚੁੱਕੀ ਸਹੁੰ , ਸੀਐਮ ਮਾਨ ਨੇ ਸਾਰਿਆਂ ਨੂੰ ਦਿੱਤੀਆਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।