Crime News: ਖੰਨਾ ਦੇ ਮਲੌਦ ਖੇਤਰ ਵਿੱਚ ਇੱਕ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ 3 ਬੱਚਿਆਂ ਦੀ ਮਾਂ ਸੀ ਜਿਸ ਦਾ ਪਿੰਡ ਦੇ ਹੀ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ ਦੀ ਪਛਾਣ ਸਤਪਾਲ ਕੌਰ ਵਜੋਂ ਹੋਈ ਹੈ।ਇਸ ਵਾਰਦਾਤ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।  ਉੱਥੇ ਹੀ ਮ੍ਰਿਤਕ ਦੇਹ ਨੂੰ ਪਿੰਡ ਨੂੰ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕਾ ਤਿੰਨ ਬੱਚਿਆਂ ਦੀ ਮਾਂ ਸੀ ਤੇ ਆਪਣੇ ਪਤੀ ਨਾਲ ਮਿਲ ਕੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ।



ਦੋਵਾਂ ਵਿਚਾਲੇ ਪ੍ਰੇਮ ਸਬੰਧਾਂ ਦਾ ਸ਼ੱਕ 


ਜਾਣਕਾਰੀ ਮੁਤਾਬਕ, ਦੋਸ਼ੀ ਬਬਲੂ ਸਾਲ 1995 ਤੋਂ ਪਿੰਡ ਦੇ ਹੀ ਇੱਕ ਜ਼ਿਮੀਦਾਰ ਦੇ ਘਰ ਕੰਮ ਕਰਦਾ ਹੈ। ਸਤਪਾਲ ਕੌਰ ਮਨਰੇਗਾ ਵਿੱਚ ਕੰਮ ਕਰਦੀ ਸੀ ਤੇ 3 ਸਾਲ ਪਹਿਲਾਂ ਦੋਵਾਂ ਦੀ ਜਾਣ ਪਛਾਣ ਹੋਈ ਸੀ ਜਿਸ ਤੋਂ ਬਾਅਦ ਬਬਲੂ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ। ਇਸ ਦੌਰਾਨ ਚਰਚਾਵਾਂ ਛਿੜੀਆਂ ਕਿ ਦੋਵਾਂ ਵਿਚਾਲੇ ਪ੍ਰੇਮ ਸਬੰਧ ਸਨ ਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਹੋ ਗਿਆ। 



ਗੱਲ ਕਰਨ ਬਹਾਨੇ ਘਰੋਂ ਸੱਦਕੇ ਕੀਤਾ ਕਤਲ 


ਵੀਰਵਾਰ ਨੂੰ ਰਾਤ ਤਕਰੀਬਨ 8 ਵਜੇ ਸਤਪਾਲ ਕੌਰ ਨੇ ਆਪਣੇ ਟੱਬਰ ਨਾਲਾ ਖਾਣਾ ਖਾਦਾ ਜਿਸ ਤੋਂ ਬਾਅਦ ਬਬਲੂ ਨੇ ਸਤਪਾਲ ਕੌਰ ਨੂੰ ਗੱਲਬਾਤ ਕਰਨ ਦੇ ਬਹਾਨੇ ਘਰੋਂ ਬਾਹਰ ਸੱਦਿਆ ਤੇ ਖਾਲੀ ਥਾਂ ਉੱਤੇ ਲਜਾ ਕੇ ਸਿਰ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। 



ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ


ਇਸ ਤੋਂ ਬਾਅਦ ਸਤਪਾਲ ਦੇ ਪਤੀ ਨੇ ਰਾਜੂ ਨੇ ਦੱਸਿਆ ਕਿ ਕਰੀਬ 9 ਵਜੇ ਪਿੰਡ ਦੇ ਸਰਪੰਚ ਨੇ ਉਸ ਨੂੰ ਇਸ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਕਿ ਉਸ ਦੀ ਪਤਨੀ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਰਾਜੂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ