Ludhiana News: ਲੁਧਿਆਣਾ ਤੋਂ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਦੇ ਛੋਟੇ ਪੁੱਤਰ ਨੇ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਹਵਾਈ ਫਾਇਰਿੰਗ (Firing) ਕੀਤੀ। ਵਿਧਾਇਕ ਦੇ ਪੁੱਤਰ ਨੇ ਸ਼ਰੇਆਮ ਵਿੱਚ ਹਵਾ ਵਿੱਚ ਦੋ ਫਾਇਰ (Firing) ਕੀਤੇ। ਉਸ ਦੇ ਵੱਡੇ ਭਰਾ ਨੇ ਉਸ ਨੂੰ ਗੋਲੀਬਾਰੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
ਦੱਸ ਦਈਏ ਕਿ ਇਹ ਵਿਆਹ ਵਿਧਾਇਕ ਜੀਵਨ ਸਿੰਘ ਸੰਗੋਵਾਲ (Jeevan Singh Sangowal) ਦੇ ਹਲਕੇ ਦੇ ਗਿੱਲ ਪਿੰਡ ਵਿੱਚ ਹੋਇਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਆਹ ਕਦੋਂ ਅਤੇ ਕਿਸ ਜਗ੍ਹਾ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਧਾਇਕ ਦੇ ਪੁੱਤਰ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਸੱਦਿਆ ਹੈ। ਹਥਿਆਰ ਦੀ ਜਾਂਚ ਕੀਤੀ ਜਾਵੇਗੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵਿਧਾਇਕ ਸੰਗੋਵਾਲ ਨੂੰ ਵੀ 'ਆਪ' ਹਾਈਕਮਾਨ ਨੇ ਦਿੱਲੀ ਸੱਦਿਆ ਹੈ।
ਇਸ ਦੌਰਾਨ, ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਵੀਡੀਓ ਵਿੱਚ ਗੋਲੀਬਾਰੀ ਕਰਨ ਵਾਲਾ ਉਸ ਦਾ ਪੁੱਤਰ ਸੀ। ਹਾਲਾਂਕਿ, ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਪੁੱਤਰ ਜਗਪਾਲ ਖਿਡੌਣੇ ਵਾਲੀ ਬੰਦੂਕ ਨਾਲ ਗੋਲੀਬਾਰੀ ਕਰ ਰਿਹਾ ਸੀ।
ਗੋਲੀਬਾਰੀ ਨਾਲ ਜੁੜਿਆ ਇੱਕ ਪੰਜ ਸਕਿੰਟ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਨਜ਼ਰ ਆ ਰਿਹਾ ਹੈ ਕਿ DJ ਵੱਜ ਰਹੇ ਸੀ। ਗੀਤ ਚੱਲ ਰਿਹਾ ਸੀ - ਸਾਡੀ ਪੰਤਾਲੀ ਤੇ ਪਚਾਸੀ ਬਿੱਲੋ ਬੋਰ, ਬੋਰਾਂ ਅੱਗੇ ਦੱਸ ਕਿਦਾ ਚੱਲਦਾ ਜ਼ੋਰ। ਇਸ ਦੌਰਾਨ ਵਿਧਾਇਕ ਦਾ ਮੁੰਡਾ ਆਇਆ ਅਤੇ ਡਾਂਸ ਫਲੋਰ ‘ਤੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇੱਕ ਤੋਂ ਬਾਅਦ ਇੱਕ ਉਸ ਨੇ 2 ਫਾਇਰ ਕੀਤੇ। ਵੀਡੀਓ ਵਿੱਚ ਉਸ ਦਾ ਵੱਡਾ ਭਰਾ ਵੀ ਨਜ਼ਰ ਆ ਰਿਹਾ ਹੈ, ਜੋ ਕਿ ਉਸ ਨੂੰ ਫਾਈਰਿੰਗ ਕਰਨ ਤੋਂ ਰੋਕਦਾ ਹੋਇਆ ਦਿਖਾਈ ਦੇ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।