Ludhiana news: ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਨੌਜਵਾਨ ਨੂੰ ਫੇਟ ਮਾਰ ਕੇ ਜ਼ਖਮੀ ਕਰਨ ਵਾਲਾ ਕਾਰ ਚਾਲਕ ਮੌਕੇ ਤੋਂ ਭੱਜਣ ਲੱਗਿਆ ਸੀ।


ਉਸ ਨੂੰ ਪੀੜਤ ਦੇ ਪਿਤਾ ਨੇ ਭੱਜ ਕੇ ਕਾਬੂ ਕਰ ਲਿਆ। ਦਰਅਸਲ ਗਿੱਲ ਰੋਡ ਨੇੜੇ ਇੱਕ ਕਾਰ ਚਾਲਕ ਨੇ ਐਕਟੀਵਾ ਵਾਲੇ ਨੂੰ ਫੇਟ ਮਾਰ ਦਿੱਤੀ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦੇ ਸਿਰ 'ਤੇ ਕਈ ਸੱਟਾਂ ਵੱਜੀਆਂ ਸਨ।


ਇਸ ਦੌਰਾਨ ਮਸੀਹਾ ਬਣ ਕੇ ਪੁੱਜੇ ਇੱਕ ਵਿਅਕਤੀ ਵੱਲੋਂ ਨਾ ਸਿਰਫ ਪੀੜਤ ਨੂੰ ਹਸਪਤਾਲ ਪਹੁੰਚਾਇਆ ਗਿਆ, ਸਗੋਂ ਦੋਸ਼ੀ ਕਾਰ ਚਾਲਕ ਨੂੰ ਵੀ ਉਹ ਆਪਣੇ ਨਾਲ ਲੈ ਆਇਆ। ਇਸ ਦੌਰਾਨ ਪੀੜਤ ਨੌਜਵਾਨ ਦੇ ਪਰਿਵਾਰਿਕ ਮੈਂਬਰ ਵੀ ਹਸਪਤਾਲ ਪਹੁੰਚ ਗਏ। 


ਇਹ ਵੀ ਪੜ੍ਹੋ: ਹਰਿਆਣਾ ਪੁਲਿਸ ਦੇ IPS ਅਫਸਰ ਦਾ ਭੜਕਾਊ ਬਿਆਨ ਵਾਇਰਲ, ਬੋਲਿਆ- ਇਨ੍ਹਾਂ ਨੂੰ ਲਾਠੀ ਨਹੀਂ ਮਾਰਨੀ, ਖੋਦ ਮਾਰਨੀ ਹੈ...


ਇਸ ਦੌਰਾਨ ਮੌਕਾ ਦੇਖ ਕੇ ਆਰੋਪੀ ਕਾਰ ਚਾਲਕ ਫਰਾਰ ਹੋਣ ਲੱਗਿਆ, ਤਾਂ ਪੀੜਤ ਨੌਜਵਾਨ ਦੇ ਪਿਤਾ ਨੇ ਉਸ ਦਾ ਪਿੱਛਾ ਕਰਕੇ ਦੋਸ਼ੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਕਾਰ ਚਾਲਕ ਉੱਤੇ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਦੋਸ਼ ਵੀ ਲਾਇਆ ਗਿਆ।


ਪੀੜਤ ਨੌਜਵਾਨ ਵਿਜੇ ਕੁਮਾਰ ਦੇ ਪਿਤਾ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਓਸਵਾਲ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਅੱਜ ਜਦੋਂ ਕੰਮ ਤੋਂ ਪਰਤ ਰਿਹਾ ਸੀ, ਤਾਂ ਉਸ ਦੀ ਐਕਟੀਵਾ ਨੂੰ ਕਾਰ ਚਾਲਕ ਨੇ ਫੇਟ ਮਾਰ ਦਿੱਤੀ। ਜਿਸ ਨੂੰ ਭੱਜਣ ਦੌਰਾਨ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਵਿਜੇ ਦੇ ਸਿਰ 'ਤੇ ਗੰਭੀਰ ਸੱਟਾਂ ਵੱਜੀਆਂ ਹਨ ਅਤੇ ਇਲਾਜ ਚੱਲ ਰਿਹਾ ਹੈ।


ਇਹ ਵੀ ਪੜ੍ਹੋ: Punjab news: ਖੇਡ ਮੰਤਰੀ ਮੀਤ ਹੇਅਰ ਨੂੰ HC ਤੋਂ ਮਿਲੀ ਵੱਡੀ ਰਾਹਤ, ਗੈਰ-ਜ਼ਮਾਨਤੀ ਵਾਰੰਟ ਕੀਤਾ ਰੱਦ, ਜਾਣੋ ਕੀ ਹੈ ਪੂਰਾ ਮਾਮਲਾ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।