Ludhiana news: ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਤੇਜ਼ ਰਫਤਾਰ ਕੈਂਟਰ ਕਈ ਲੋਕਾਂ ਨੂੰ ਦਰੜਿਆ, ਜਿਸ ਦੌਰਾਨ ਇੱਕ ਬਜ਼ੁਰਗ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ 5 ਤੋਂ 6 ਲੋਕਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਰਾਜਪੁਰਾ ਦੀ ਰਹਿਣ ਵਾਲੀ ਕਰੀਬ 65 ਸਾਲਾ ਔਰਤ ਰਾਜ ਕੌਰ ਆਪਣੇ ਪਤੀ ਦੇ ਨਾਲ ਬੱਸ 'ਚ ਸਵਾਰ ਹੋ ਕੇ ਖੰਨਾ ਗਈ ਸੀ। ਉਸ ਦੇ ਨਾਲ 10 ਸਾਲਾਂ ਦਾ ਬੱਚਾ ਵੀ ਸੀ।
ਖੰਨਾ ਦੇ ਪੁਰਾਣਾ ਬੱਸ ਸਟੈਂਡ ਨੇੜੇ ਨੈਸ਼ਨਲ ਹਾਈਵੇ ਉੱਤੇ ਹੀ ਬੱਸ ਰੋਕ ਕੇ ਸਵਾਰੀਆਂ ਉਤਾਰੀਆਂ ਗਈਆਂ। ਇਸ ਦੌਰਾਨ ਬੱਸ ਦੇ ਪਿੱਛੇ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਆ ਰਹੇ ਸੀ। ਉਦੋਂ ਤੇਜ ਰਫ਼ਤਾਰ ਕੈਂਟਰ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਡਰਾਈਵਿੰਗ ਕਰਦਿਆਂ ਹੋਇਆਂ ਪਹਿਲਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਟੱਕਰ ਮਾਰੀ। ਫਿਰ ਨੈਸ਼ਨਲ ਹਾਈਵੇ ਕਿਨਾਰੇ ਖੜ੍ਹੇ ਲੋਕਾਂ ਨੂੰ ਲਪੇਟ 'ਚ ਲੈ ਲਿਆ।
ਇਹ ਵੀ ਪੜ੍ਹੋ: Punjab News: ਸਿਹਤ ਮੰਤਰੀ ਦਾ ਸੂਬਾ ਵਾਸੀਆਂ ਨੂੰ ਤੋਹਫ਼ਾ ! ਬਣਾਏ ਜਾਣਗੇ ਨਵੇਂ 1 ਕਰੋੜ 60 ਲੱਖ ਲਾਭਪਾਤਰੀਆਂ ਦੇ ਕਾਰਡ, ਜਾਣੋ ਹਰ ਜਾਣਕਾਰੀ
ਬਜ਼ੁਰਗ ਔਰਤ ਰਾਜ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਜਖ਼ਮੀਆਂ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਾਇਆ ਗਿਆ। ਮੌਕੇ ਦਾ ਫਾਇਦਾ ਚੁੱਕ ਕੇ ਕੈਂਟਰ ਡਰਾਈਵਰ ਫਰਾਰ ਹੋ ਗਿਆ।
ਚਸ਼ਮਦੀਦ ਨੌਜਵਾਨ ਨੇ ਦੱਸਿਆ ਕਿ ਪਹਿਲਾਂ ਬੱਸ ਵਾਲਿਆਂ ਨੇ ਗਲਤੀ ਕੀਤੀ। ਨੈਸ਼ਨਲ ਹਾਈਵੇਅ ਦੇ ਉਪਰ ਹੀ ਬੱਸ ਰੋਕ ਲਈ। ਇਸੇ ਦੌਰਾਨ ਕੈਂਟਰ ਡਰਾਈਵਰ ਨੇ ਲਾਪਰਵਾਹੀ ਕਰਦਿਆਂ ਹੋਇਆਂ ਉਨ੍ਹਾਂ ਨੂੰ ਟੱਕਰ ਮਾਰੀ ਤੇ ਬਾਕੀ ਲੋਕਾਂ ਨੂੰ ਦਰੜ ਦਿੱਤਾ। ਬਚਾਅ ਰਿਹਾ ਕਿ ਕੈਂਟਰ ਦਾ ਟਾਇਰ ਉਸ ਦੇ ਸਿਰ ਦੇ ਕੋਲੋਂ ਲੰਘ ਗਿਆ।
ਦੂਜੇ ਪਾਸੇ ਹਾਦਸੇ ਦੀ ਜਾਂਚ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ। ਥਾਣਾ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਰਾਜ ਕੌਰ ਦੀ ਮੌਤ ਹੋ ਗਈ ਹੈ। ਜਖ਼ਮੀਆਂ ਦਾ ਇਲਾਜ ਸਰਕਾਰੀ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਹੈ ਅਤੇ ਕੈਂਟਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Dog Bite News: ਹੁਣ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕੁੱਤੇ ਦੇ ਵੱਢਣ 'ਤੇ ਮਿਲੇਗਾ ਮੁਆਵਜ਼ਾ, ਹਾਈਕੋਰਟ ਨੇ ਜਾਰੀ ਕੀਤੇ ਹੁਕਮ