ਲੁਧਿਆਣਾ: ਜੀਆਰਪੀ ਏਡੀਜੀਪੀ ਵੱਲੋਂ ਅੱਜ ਲੁਧਿਆਣਾ ਸਟੇਸ਼ਨ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਾਫ਼ੀ ਪੁਰਾਣੇ ਜੀਆਰਪੀ ਪੁਲਿਸ ਸਟੇਸ਼ਨ ਦਾ ਦੌਰਾ ਕੀਤਾ ਅਤੇ ਕਿਹਾ ਕਿ ਇਸ ਦੇ ਹਾਲਾਤ ਵੇਖਣ ਲਈ ਅੱਜ ਉਹ ਪਹੁੰਚੇ ਸਨ ਅਤੇ ਇਸ ਦੇ ਆਧੁਨੀਕਰਨ ਲਈ ਵੀ ਸਿਫਾਰਿਸ਼ ਕੀਤੀ ਗਈ ਹੈ। ਬਾਕੀ ਕੰਮ ਰੇਲਵੇ ਵਿਭਾਗ 'ਤੇ ਨਿਰਭਰ ਕਰਦਾ ਹੈ। 


ਜੀਆਰਪੀ ਪੁਲਿਸ ਸਟੇਸ਼ਨ ਦੇ ਦੌਰੇ ਤੋਂ ਬਾਅਦ ਉਨ੍ਹਾਂ ਲੁਧਿਆਣਾ ਰੇਲਵੇ ਸਟੇਸ਼ਨ ਦਾ ਵੀ ਦੌਰਾ ਕੀਤਾ ਅਤੇ ਖਾਮੀਆਂ ਸਬੰਧੀ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ, ਇਸ ਦੌਰਾਨ ਉਨ੍ਹਾਂ ਕਿਹਾ ਕਿ ਲੁਧਿਆਣਾ ਦਾ ਸਟੇਸ਼ਨ ਕਾਫੀ ਵੱਡਾ ਹੈ। ਇੱਥੇ ਦੀ ਸੁਰੱਖਿਆ ਬੇਹੱਦ ਜ਼ਰੂਰੀ ਹੈ, ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਜੀਆਰਪੀ ਦੀਆਂ ਹਾਲੇ 200 ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਲੋੜ ਪੈਂਦੀ ਹੈ ਅਸੀਂ ਪੰਜਾਬ ਪੁਲਿਸ ਦੀ ਮਦਦ ਵੀ ਲੈ ਲੈਂਦੇ ਹਾਂ। ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜੀ ਆਰ ਪੀ ਬਾਰੇ ਇਸ ਕਰਕੇ ਵੀ ਜ਼ਿਆਦਾ ਨਹੀਂ ਪਤਾ ਕਿਉਂਕਿ ਇਨ੍ਹਾਂ ਦੀ ਜ਼ਿਆਦਾਤਰ ਡਿਊਟੀ ਰੇਲਵੇ ਟਰੈਕਾਂ 'ਤੇ ਹੀ ਹੁੰਦੀ ਹੈ। 


ਡੀਜੀਪੀ ਸਸ਼ੀ ਪ੍ਰਭਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਲਵਾਰਿਸ ਲਾਸ਼ਾਂ ਦਾ ਮਾਮਲਾ ਹੈ। ਉਸ ਨੂੰ ਲੈ ਕੇ ਵੀ ਅਸੀਂ ਕਾਫ਼ੀ ਚਿੰਤਿਤ ਹਾਂ ਅਤੇ ਇਸ ਦਾ ਜਲਦ ਹੀ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਸਮਾਜ ਸੇਵੀ ਸੰਸਥਾ ਤੋਂ ਵੀ ਮਦਦ ਲਈ ਜਾ ਸਕਦੀ ਹੈ। ਇਸ ਦੌਰਾਨ ਨਸ਼ੇ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਨਸ਼ੇ ਦੇ ਖਿਲਾਫ਼ ਮੁਹਿੰਮ ਵਿੱਢੀ ਗਈ ਹੈ। ਉਸ ਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਜੀਆਰਪੀ ਵੀ ਲੋਕ ਵਧੀਆ ਕੰਮ ਕਰ ਰਹੀ ਹੈ। ਇਸ ਦੌਰਾਨ ਜੀਆਰਪੀ ਨੂੰ ਮਾਡਰਨ ਕਰਨ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ, "ਮੈਂ ਕਾਫੀ ਹੈਰਾਨ ਹਾਂ ਕਿ ਕਿਸੇ ਨੇ ਇਸ ਦੀ ਮੰਗ ਨਹੀਂ ਕੀਤੀ ਉਹ ਇਸ ਦੇ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੀਆਰਪੀ ਪੁਲਿਸ ਸਟੇਸ਼ਨ ਦੀ ਇਮਾਰਤ ਦਾ ਕਾਫ਼ੀ ਪੁਰਾਣੀ ਹੋ ਚੁੱਕੀ ਹੈ। ਇਸ ਦੇ ਨਵੀਨੀਕਰਨ ਲਈ ਵੀ ਉਹ ਸਿਫਾਰਿਸ਼ ਕਰਨਗੇ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: