Ludhiana News : ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੇਵਾਲ ਵਿਖੇ ਐਸ.ਐਸ.ਐਸ. ਬੋਰਡ ਦੀ ਪ੍ਰੀਖਿਆ 'ਚ ਉਮੀਦਵਾਰ ਦੀ ਜਗ੍ਹਾ ਹੋਰ ਨੌਜਵਾਨ ਪ੍ਰੀਖਿਆ ਦਿੰਦਾ ਕਾਬੂ ਕੀਤਾ ਗਿਆ ਹੈ। ਦਰਅਸਲ 'ਚ ਅੱਜ ਸੁਬਾਰਡੀਨੇਟ ਸਟਾਫ਼ ਸਿਲੈਕਸ਼ਨ ਬੋਰਡ ਵੱਲੋਂ ਭਰਤੀ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਇਮਤਿਹਾਨਾਂ ਵਿੱਚ ਗੜਬੜੀਆਂ ਨੂੰ ਰੋਕਣ ਲਈ ਵਰਤੀ ਚੌਕਸੀ ਸਦਕਾ ਇਹ ਨੌਜਵਾਨ ਕਾਬੂ ਕੀਤਾ ਗਿਆ ਹੈ।



ਪ੍ਰੀਖਿਆ ਕੇਂਦਰ ਦੇ ਆਬਜ਼ਰਵਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਸੁਬਾਰਡੀਨੇਟ ਸਟਾਫ ਸਿਲੈਕਸ਼ਨ ਬੋਰਡ ਵੱਲੋਂ ਲੁਧਿਆਣਾ ਪ੍ਰੀਖਿਆ ਕੇਂਦਰ ਵਿਖੇ ਕਲਰਕਾਂ ਦੀ ਅਸਾਮੀ ਲਈ ਲਿਖਤੀ ਪ੍ਰੀਖਿਆ ਵਿੱਚ ਹਰਨੇਕ ਸਿੰਘ ਪੁੱਤਰ ਮੇਹਰ ਸਿੰਘ ,  ਰਾਜ ਸਿੰਘ ਪੁੱਤਰ ਲਾਲ ਸਿੰਘ (ਰੋਲ ਨੰਬਰ: 321122) ਦੀ ਜਗ੍ਹਾ ਪ੍ਰੀਖਿਆ ਦਿੰਦਾ ਪਾਇਆ ਗਿਆ। 

 

ਡੀ.ਐਸ.ਐਸ.ਓ ਕਮ ਆਬਜ਼ਰਵਰ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਉਸਨੇ ਕਥਿਤ ਦੋਸ਼ੀ ਹਰਨੇਕ ਸਿੰਘ ਨੂੰ ਅਗਲੀ ਕਾਰਵਾਈ ਲਈ ਪੁਲਿਸ ਹਵਾਲੇ ਕਰ ਦਿੱਤਾ ਹੈ। ਦੱਸ ਦੇਈਏ ਕਿ ਪੰਜਾਬ ਸੁਬਾਰਡੀਨੇਟ ਸਟਾਫ਼ ਸਿਲੈਕਸ਼ਨ ਬੋਰਡ ਵੱਲੋਂ ਅੱਜ 9 ਜ਼ਿਲ੍ਹਿਆਂ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਕਲਰਕਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਗਈ ਹੈ।

 


ਅੱਜ ਸੁਬਾਰਡੀਨੇਟ ਸਟਾਫ਼ ਸਿਲੈਕਸ਼ਨ ਬੋਰਡ ਵੱਲੋਂ ਭਰਤੀ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਇਮਤਿਹਾਨਾਂ ਵਿੱਚ ਗੜਬੜੀਆਂ ਨੂੰ ਰੋਕਣ ਲਈ ਵਰਤੀ ਚੌਕਸੀ ਸਦਕਾ ਇਹ ਨੌਜਵਾਨ ਕਾਬੂ ਕੀਤਾ ਗਿਆ ਹੈ।



 





ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 



 



 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ