Ludhiana News: ਲੁਧਿਆਣਾ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਇਆ ਹੈ। ਹੁਣੇ-ਹੁਣੇ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬੀਜੇਪੀ ਦੀ ਟਿਕਟ ਉਪਰ ਲੁਧਿਆਣਾ ਸੀਟ ਤੋਂ ਚੋਣ ਲੜ ਰਹੇ ਰਵਨੀਤ ਬਿੱਟੂ ਦੀ ਆਡੀਓ ਜਾਰੀ ਕੀਤੀ ਹੈ। ਬੇਸ਼ੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਉਹ ਆਡੀਓ ਰਵਨੀਤ ਬਿੱਟੂ ਦੀ ਹੀ ਹੈ ਪਰ ਸੋਸ਼ਲ ਮੀਡੀਆ ਉਪਰ ਚਰਚਾ ਜ਼ੋਰਾਂ ਨਾਲ ਹੋ ਰਹੀ ਹੈ।

Continues below advertisement



ਸਿਮਰਜੀਤ ਬੈਂਸ ਦਾ ਦਾਅਵਾ ਹੈ ਕਿ ਆਡੀਓ ਵਿੱਚ ਆਵਾਜ਼ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਹੈ। ਆਡੀਓ ਵਿੱਚ ਰਵਨੀਤ ਬਿੱਟੂ ਖੁੱਲ੍ਹ ਕੇ ਕਾਂਗਰਸ ਤੇ ਬੀਜੇਪੀ ਦੇ ਸੀਨੀਅਰ ਲੀਡਰਾਂ ਵਿਰੁੱਧ ਭੜਾਸ ਕੱਢ ਰਹੇ ਹਨ। ਆਡੀਓ ਵਿੱਚ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਹਨ। 


 



ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਆਡੀਓ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੀ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਕਾਫੀ ਹੱਦ ਤੱਕ ਆਪਣੇ ਆਪ ਰੋਕੀ ਰੱਖਿਆ ਪਰ ਜਦੋਂ ਬਿੱਟੂ ਵਾਰ-ਵਾਰ ਉਨ੍ਹਾਂ 'ਤੇ ਨਿੱਜੀ ਹਮਲੇ ਕਰ ਰਹੇ ਹਨ ਤਾਂ ਅੱਜ ਇਹ ਆਡੀਓ ਜਨਤਕ ਕਰਨ ਲਈ ਮਜਬੂਰ ਹੋਣਾ ਪਿਆ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਬਿੱਟੂ ਨੂੰ ਕਈ ਵਾਰ ਸੁਨੇਹੇ ਭੇਜ ਕੇ ਨਿੱਜੀ ਹਮਲੇ ਨਾ ਕਰਨ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਅੱਜ ਉਨ੍ਹਾਂ ਦੀ ਅਸਲੀਅਤ ਲੋਕਾਂ ਸਾਹਮਣੇ ਉਜਾਗਰ ਕਰਨੀ ਪਈ। 


ਬੈਂਸ ਨੇ ਕਿਹਾ ਕਿ ਜਦੋਂ ਤੋਂ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਹਨ, ਉਦੋਂ ਤੋਂ ਹੀ ਬਿੱਟੂ ਆਪਣਾ ਆਪਾ ਗੁਆ ਚੁੱਕੇ ਹਨ। ਬਿੱਟੂ ਮੰਦਬੁੱਧੀ ਹੈ। ਜਦੋਂ ਬਿੱਟੂ ਸੂਟ-ਬੂਟ ਪਾ ਕੇ ਖੜ੍ਹੇ ਰਹਿੰਦੇ ਹਨ ਤਾਂ ਸਭ ਚੰਗਾ ਲੱਗਦਾ ਹੈ, ਪਰ ਜਦੋਂ ਉਹ ਬੋਲਦੇ ਹਨ ਤਾਂ ਅਸਲੀਅਤ ਸਭ ਦੇ ਸਾਹਮਣੇ ਆ ਜਾਂਦੀ ਹੈ। ਸਾਂਸਦ ਹੋਣ ਦੇ ਬਾਵਜੂਦ ਬਿੱਟੂ ਅਜੇ ਤੱਕ ਸਿਆਣੇ ਨਹੀਂ ਹੋਏ।


ਬੈਂਸ ਨੇ ਬਿੱਟੂ ਨੂੰ ਸਵਾਲ ਕੀਤਾ ਕਿ ਜਦੋਂ ਗੁਰਕੀਰਤ ਸਿੰਘ ਕੋਟਲੀ 'ਤੇ ਵਿਦੇਸ਼ੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਸਨ ਤਾਂ ਕੀ ਉਨ੍ਹਾਂ ਦੇ ਘਰ ਜਾਂ ਪਿੰਡ ਦੀਆਂ ਔਰਤਾਂ 'ਤੇ ਕੋਈ ਪਾਬੰਦੀ ਲਾਈ ਗਈ ਸੀ ਜਾਂ ਗੁਰਕੀਰਤ ਨੂੰ ਕਾਲਾ ਪਾਣੀ ਦੀ ਸਜ਼ਾ ਦਿੱਤੀ ਗਈ ਸੀ। ਬੈਂਸ ਨੇ ਕਿਹਾ ਕਿ ਬਿੱਟੂ ਨੇ ਮੈਨੂੰ ਜਿੰਨੀ ਵਾਰੀ ਕਾਲ ਕੀਤੀ, ਪੋਸਟਾਂ ਦਾ ਲਾਲਚ ਦਿੱਤਾ। ਇੱਥੋਂ ਤੱਕ ਕਿ ਵਾਈ ਪਲੱਸ ਸੁਰੱਖਿਆ ਦਾ ਵੀ ਲਾਲਚ ਦਿੱਤਾ ਗਿਆ।