Continues below advertisement

ਪੰਜਾਬ ਦੇ ਲੁਧਿਆਣਾ ਵਿੱਚ ਬੀਤੀ ਰਾਤ ਫਿਰੋਜ਼ਗਾਂਧੀ ਮਾਰਕੀਟ ‘ਚ ਸਥਿਤ ਇੱਕ ਪ੍ਰਾਈਵੇਟ ਬੈਂਕ ਦੇ ਬਾਹਰ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਬੈਂਕ ਮੈਨੇਜਰ ਨੂੰ ਗੋਲੀ ਮਾਰ ਦਿੱਤੀਗੋਲੀ ਮੈਨੇਜਰ ਦੀ ਸੱਜੀ ਬਾਂਹ ਦੇ ਡੌਲੇ ‘ਚ ਲੱਗੀਜ਼ਖ਼ਮੀ ਮੈਨੇਜਰ ਨੂੰ ਉਸਦੇ ਸਾਥੀਆਂ ਵੱਲੋਂ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ

ਪ੍ਰਾਇਮਰੀ ਇਲਾਜ ਦੇ ਬਾਅਦ ਜ਼ਖ਼ਮੀ ਨੂੰ ਤੁਰੰਤ ਡੀਐਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆਸਿਵਲ ਹਸਪਤਾਲ ਦੇ ਡਾਕਟਰਾਂ ਨੇ ਇਸ ਮਾਮਲੇ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Continues below advertisement

 

ਗੱਡੀ ਵਿੱਚ ਲੈਪਟਾਪ ਰੱਖਦੇ ਸਮੇਂ ਬਦਮਾਸ਼ਾਂ ਵੱਲੋਂ ਗੋਲੀਬਾਰੀ

ਹਸਪਤਾਲ ਵਿੱਚ ਇਲਾਜ ਲਈ ਪਹੁੰਚੇ ਬੈਂਕ ਮੈਨੇਜਰ ਵਿਸ਼ਾਲ ਬਾਂਸਲ ਨੇ ਦੱਸਿਆ ਕਿ ਉਹ ਪੱਖੋਵਾਲ ਰੋਡ ਸਥਿਤ ਵਿਸ਼ਾਲ ਨਗਰ ਦਾ ਰਹਿਣ ਵਾਲਾ ਹੈ ਅਤੇ ਫਿਰੋਜ਼ਗਾਂਧੀ ਮਾਰਕੀਟ ‘ਚ ਸਥਿਤ ਪ੍ਰਾਈਵੇਟ ਬੈਂਕ ‘ਚ ਜੋਨਲ ਮੈਨੇਜਰ ਦੇ ਤੌਰਤੇ ਤਾਇਨਾਤ ਹੈ

ਵੀਰਵਾਰ ਰਾਤ ਉਹ ਹਮੇਸ਼ਾਂ ਦੀ ਤਰ੍ਹਾਂ ਬੈਂਕ ਤੋਂ ਛੁੱਟੀ ਕਰਕੇ ਕਰੀਬ 9 ਵਜੇ ਬੈਂਕ ਦੇ ਬਾਹਰ ਆਪਣੀ ਗੱਡੀ ਵਿੱਚ ਲੈਪਟਾਪ ਤੇ ਹੋਰ ਸਮਾਨ ਰੱਖ ਰਿਹਾ ਸੀਇਸ ਦੌਰਾਨ ਪਿੱਛੋਂ ਇੱਕ ਬਾਈਕਤੇ ਆਏ ਦੋ ਨੌਜਵਾਨਾਂ ਨੇ ਉਸ ‘ਤੇ ਗੋਲੀ ਚਲਾ ਦਿੱਤੀ।

ਦੂਜੀ ਗੋਲੀ ਹੋਈ ਮਿਸ

ਹਮਲਾਵਰਾਂ ਨੇ ਇੱਕ ਗੋਲੀ ਚਲਾਉਣ ਤੋਂ ਬਾਅਦ ਦੂਜੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਪਿਸਤੌਲ ਮਿਸ ਹੋ ਗਈ। ਵਿਸ਼ਾਲ ਦੇ ਮੁਤਾਬਕ ਉਸ ਨੇ ਤੁਰੰਤ ਸ਼ੋਰ ਮਚਾਇਆ, ਜਿਸ ਨਾਲ ਨੇੜਲੇ ਕਾਫ਼ੀ ਲੋਕ ਇਕੱਠੇ ਹੋ ਗਏ। ਭੀੜ ਨੂੰ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਗੋਲੀਬਾਰੀ ਦੀ ਸੂਚਨਾ ਮਿਲਣ ਦੇ ਬਾਅਦ ਫਿਰੋਜ਼ ਗਾਂਧੀ ਮਾਰਕੀਟ ਵਿੱਚ ਹੜਕੰਪ ਮਚ ਗਿਆ। ਜ਼ਖਮੀ ਵਿਸ਼ਾਲ ਨੂੰ ਉਸ ਦੇ ਸਾਥੀਆਂ ਨੇ ਤੁਰੰਤ ਤੌਰ ‘ਤੇ ਗੱਡੀ ਵਿੱਚ ਬਿਠਾ ਕੇ ਹਸਪਤਾਲ ਪਹੁੰਚਾਇਆ। ਹਸਪਤਾਲ ਪਹੁੰਚੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਸਥਾਨ ਤੋਂ ਇੱਕ ਖੋਲ੍ਹ ਮਿਲਿਆ ਹੈ, ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਡਾਕਟਰਾਂ ਦੇ ਮੁਤਾਬਕ ਗੋਲੀ ਵਿਸ਼ਾਲ ਦੇ ਡੌਲੇ ਵਿਚੋਂ ਆਰ ਪਾਰ ਹੋ ਗਈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।