Ludhiana News: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਲੁਧਿਆਣੇ ਦੇ ਕੰਮ ਦੀ ਧਮਕ ਪੂਰੀ ਦੁਨੀਆ ‘ਚ ਪਵੇਗੀ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੇ ਮਸਲੇ ਮੌਕੇ 'ਤੇ ਹੀ ਹੱਲ ਕੀਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਖੇ ਸਨਅਤਕਾਰਾਂ ਨਾਲ ਮੀਟਿੰਗ ਕਰਨ ਪਹੁੰਚੇ ਸੀ। 


 







ਮੀਟਿੰਗ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਨੀਤੀ 'ਚ ਅਸੀਂ ਸਨਅਤਕਾਰਾਂ ਦੇ ਸਲਾਹ-ਮਸ਼ਵਰੇ ਨਾਲ ਬਦਲਾਅ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਹੀ CSR ਦੇ ਪੈਸੇ ਨਾਲ ਤੁਹਾਨੂੰ ਚੰਗੀਆਂ ਸਹੂਲਤਾਂ ਦੇਣੀਆਂ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਉਦਯੋਗਿਕ ਏਰੀਆ ਦੇ ਨਵੀਨੀਕਰਨ ਕਰਨ ਲਈ ਬਜਟ ਰੱਖਿਆ ਜਾਵੇਗਾ।  



ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਆਪਣੀਆਂ ਨਹਿਰਾਂ ਦਾ ਸਿਰਫ਼ 34% ਪਾਣੀ ਵਰਤਦਾ ਹੈ, ਬਾਕੀ ਸਾਰਾ ਗੁਆਂਢੀ ਸੂਬੇ ਵਰਤਦੇ ਹਨ। ਉਨ੍ਹਾਂ ਕਿਹਾ ਕਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਆਪਣਾ 70% ਪਾਣੀ ਵਰਤੇ। ਸਾਡੀ ਕੋਸ਼ਿਸ਼ ਹੈ ਕਿ ਉਦਯੋਗਾਂ ਨੂੰ ਨਹਿਰਾਂ 'ਚੋਂ ਪਾਣੀ ਦਿੱਤਾ ਜਾਵੇ।