Ludhiana news: ਸਮਰਾਲਾ ਵਿੱਚ ਘੁਲਾਲ ਟੋਲ ਪਲਾਜ਼ਾ ਕੋਲ ਸਮਰਾਲਾ ਤੋਂ ਦੋਰਾਹਾ ਜਾ ਰਹੀ ਸਵਾਰੀਆਂ ਵਾਲੇ ਟੈਂਪੂ 'ਚ ਇਕ ਤੇਜ਼ ਰਫ਼ਤਾਰ ਕਾਰ ਆ ਕੇ ਵੱਜੀ।


ਇਸ ਕਾਰਨ ਟੈਂਪੂ ‘ਚ ਸਵਾਰ ਸਵਾਰੀਆਂ ਦੇ ਸੱਟਾਂ ਵੱਜੀਆਂ ਅਤੇ ਘਟਨਾ ‘ਚ ਜ਼ਖ਼ਮੀ ਹੋਈਆਂ 5 ਸਵਾਰੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਐਂਬੂਲੈਂਸ ‘ਚ ਲਿਆਂਦਾ ਗਿਆ ਅਤੇ ਕੁੱਝ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਨੇੜੇ ਦੇ ਕਿਸੇ ਹੋਰ ਹਸਪਤਾਲ ‘ਚ ਭੇਜ ਦਿੱਤਾ ਗਿਆ। ਜ਼ਖ਼ਮੀ ਹੋਈਆਂ ਸਵਾਰੀਆਂ ‘ਚ ਕਰੀਬ 5 ਔਰਤਾਂ ਸ਼ਾਮਲ ਸਨ।


ਉੱਥੇ ਹੀ ਜ਼ਖ਼ਮੀ ਸੋਮਾ ਰਾਣੀ ਦਾ ਕਹਿਣਾ ਹੈ ਕਿ ਅਸੀਂ ਦਿਹਾੜੀ ਕਰਨ ਲਈ ਟੈਂਪੂ ‘ਚ ਸਵਾਰ ਹੋ ਦੋਰਾਹਾ ਜਾ ਰਹੀਆਂ ਸਨ ਤਾਂ ਘੁਲਾਲ ਟੋਲ ਪਲਾਜ਼ਾ ‘ਤੇ ਤੇਜ਼ ਰਫ਼ਤਾਰ ਕਾਰ ਨੇ ਸਵਾਰੀਆਂ ਵਾਲੇ ਟੈਂਪੂ ਨੂੰ ਪਿੱਛੇ ਤੋਂ ਟੱਕਰ ਮਾਰੀ। ਜਿਸ ਵਿੱਚ ਟੈਂਪੂ ‘ਚ ਸਵਾਰ 10ਤੋਂ 12 ਸਵਾਰੀਆਂ ਫੱਟੜ ਹੋ ਗਈਆਂ। ਸਾਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ।


ਇਹ ਵੀ ਪੜ੍ਹੋ: Crime: ਅੰਮ੍ਰਿਤਸਰ ਦੇ ਰਾਇਲ ਗਨ ਹਾਊਸ 'ਚ ਹੋਈ ਚੋਰੀ, ਚੋਰਾਂ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ, ਜਾਂਚ ਜਾਰੀ


ਇਸ ਦੇ ਨਾਲ ਹੀ ਇਲਾਕਾ ਨਿਵਾਸੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੀਆਂ ਕੁਝ ਔਰਤਾਂ ਸਵਾਰੀਆਂ ਵਾਲੇ ਟੈਂਪੂ ਵਿੱਚ ਸਵਾਰ ਹੋ ਕੇ ਦੋਰਾਹਾ ਨੂੰ ਦਿਹਾੜੀ ਕਰਨ ਜਾ ਰਹੀਆਂ ਸਨ ਤਾਂ ਘੁਲਾਲ ਟੋਲ ਪਲਾਜਾ ਕੋਲ ਇੱਕ ਤੇਜ਼ ਰਫਤਾਰ ਕਾਰ ਟੈਂਪੂ ਵਿੱਚ ਵੱਜੀ, ਜਿਸ ਕਾਰਨ ਟੈਂਪੋ ਵਿੱਚ ਸਵਾਰ 10 ਤੋਂ 12 ਸਵਾਰੀਆਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਵਿੱਚ ਕੁੱਝ ਸਵਾਰੀਆਂ ਦੇ ਮੋਢੇ ਟੁੱਟ ਗਏ ਅਤੇ ਜਿਹੜੀਆਂ ਜ਼ਿਆਦਾ ਜ਼ਖ਼ਮੀ ਸਨ, ਉਨ੍ਹਾਂ ਵਿੱਚੋਂ ਇੱਕ ਨੂੰ ਫੋਰਟਿਸ ਲੁਧਿਆਣਾ ਹਸਪਤਾਲ ਲਿਜਾਇਆ ਗਿਆ।


ਸਿਵਲ ਹਸਪਤਾਲ ਦੇ ਡਾਕਟਰ ਰਮਨ ਦਾ ਕਹਿਣਾ ਹੈ ਕਿ ਅੱਜ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ, ਜਿਸ ਵਿੱਚ ਜ਼ਖ਼ਮੀ ਹੋਏ ਚਾਰ ਔਰਤਾਂ ਅਤੇ ਇੱਕ ਬਜ਼ੁਰਗ ਵਿਅਕਤੀ ਨੂੰ ਸਮਰਾਲਾ ਹਸਪਤਾਲ ਵਿੱਚ ਲਿਆਂਦਾ ਗਿਆ। ਇਨ੍ਹਾਂ ਵਿੱਚ ਇੱਕ ਔਰਤ ਦੇ ਸਿਰ ‘ਤੇ ਸੱਟ ਗੰਭੀਰ ਰੂਪ ‘ਚ ਲੱਗੀ ਹੈ ਅਤੇ ਬਾਕੀਆਂ ਦੇ ਕਿਸੇ ਦੇ ਮੋਢੇ ‘ਤੇ ਕਿਸੇ ਦੇ ਗਰਦਨ ‘ਤੇ ਸੱਟ ਲੱਗੀ ਹੈ। ਡਾਕਟਰ ਰਮਨ ਦਾ ਕਹਿਣਾ ਸੀ ਕਿ ਸਾਰੇ ਮਰੀਜ਼ ਇਲਾਜ ਅਧੀਨ ਹਨ।


ਇਹ ਵੀ ਪੜ੍ਹੋ: Lok Sabha Election: ਕਾਂਗਰਸ ਤੇ ਆਪ ਵਿਚਾਲੇ ਹੋਈ ਸੀਟਾਂ ਦੀ ਵੰਡ ? ਜਾਣੋ ਕਿਵੇਂ ਹੋਇਆ ਸਮਝੌਤਾ