Ludhiana News: ਲੁਧਿਆਣਾ 'ਚ 5 ਦਿਨ ਪਹਿਲਾਂ ਹੀ ਸਿਵਲ ਹਸਪਤਾਲ 'ਚ ਅਪਗਰੇਡੇਸ਼ਨ ਕੰਮਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੰਯੋਜਕ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ ਸੀ। ਹਸਪਤਾਲ 'ਚ ਸੁਰੱਖਿਆ ਪ੍ਰਬੰਧ ਮਜ਼ਬੂਤ ਬਣਾਏ ਜਾਣ ਦੇ ਦਾਅਵੇ ਵੀ ਕੀਤੇ ਗਏ ਸਨ।

ਪਰ ਪਿਛਲੀ ਰਾਤ ਰਾਜ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਇੱਕ ਨਸ਼ੇੜੀ ਅੰਦਰ ਘੁੱਸ ਗਿਆ। ਉਸ ਨਸ਼ੇੜੀ ਦੀ ਪਤਨੀ ਵੀ ਉਸੇ ਵਾਰਡ 'ਚ ਦਾਖਲ ਹੈ। ਨਸ਼ੇ ਦੀ ਹਾਲਤ 'ਚ ਉਸ ਵਿਅਕਤੀ ਨੇ ਹਸਪਤਾਲ 'ਚ ਖੂਬ ਤੋੜ-ਫੋੜ ਅਤੇ ਹੁੜਦੰਗ ਮਚਾਇਆ। ਮਰੀਜ਼ਾਂ ਦੇ ਸਾਥ ਆਏ ਮੈਂਬਰਾਂ ਨੇ ਉਸ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਅਤੇ ਫਿਰ ਸੁਰੱਖਿਆ ਗਾਰਡਾਂ ਨੂੰ ਜਾਣਕਾਰੀ ਦਿੱਤੀ।

ਸੁਰੱਖਿਆ ਗਾਰਡਾਂ ਨੇ ਤੁਰੰਤ ਰਾਤ ਦੀ ਡਿਊਟੀ 'ਤੇ ਮੌਜੂਦ ਪੁਲਿਸ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਨਸ਼ੇੜੀ ਨੂੰ ਵਾਰਡ ਤੋਂ ਬਾਹਰ ਕੱਢ ਦਿੱਤਾ, ਪਰ ਉਹ ਪੁਲਿਸ ਨੂੰ ਚਕਮਾ ਕੇ ਦੁਬਾਰਾ ਵਾਰਡ 'ਚ ਪਰਤ ਗਿਆ।

ਸ਼ਰਾਬੀ ਨੇ ਹਸਪਤਾਲ ਵਿੱਚ 4 ਘੰਟੇ ਤੱਕ ਕੀਤਾ ਡ੍ਰਾਮਾ

ਸਨੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਰੀ ਪਤਨੀ ਨੇ ਵੱਡੇ ਓਪਰੇਸ਼ਨ ਤੋਂ ਬਾਅਦ ਬੱਚੇ ਨੂੰ ਜਨਮ ਦਿੱਤਾ ਹੈ। ਇਹ ਵਿਅਕਤੀ ਸ਼ਰਾਬ ਪੀ ਕੇ ਲਗਭਗ 4 ਘੰਟਿਆਂ ਤੋਂ ਹੰਗਾਮਾ ਕਰ ਰਿਹਾ ਹੈ। ਪਹਿਲਾਂ ਤਾਂ ਉਸਨੂੰ ਹੇਠਾਂ ਸੁਰੱਖਿਆ ਗਾਰਡ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ, ਪਰ ਹੁਣ ਉਹ ਮੁੜ ਵਾਰਡ 'ਚ ਆ ਗਿਆ । ਜਿਸ ਕਰਕੇ ਲੋਕਾਂ ਨੇ ਉਸ ਦੀ ਖੂਬ ਛਿੱਤਰ ਪਰੇਡ ਕੀਤੀ। ਹਸਪਤਾਲ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।

ਦੂਜੇ ਪਾਸੇ, ਹੰਗਾਮਾ ਕਰਨ ਵਾਲੇ ਵਿਅਕਤੀ ਦੀ ਪਤਨੀ ਸ਼ਿਵ ਦੁਲਾਰੀ ਨੇ ਕਿਹਾ ਕਿ ਉਸ ਦੀ ਵੀ ਡਿਲੀਵਰੀ ਹੋਈ ਹੈ। ਉਸ ਦੇ ਪਤੀ ਨੇ ਸ਼ਰਾਬ ਪੀ ਹੋਈ ਹੈ। ਉਹ ਹੰਬੜਾ ਰੋਡ ਦੇ ਰਹਿਣ ਵਾਲੇ ਹਨ। ਉਸ ਨੂੰ ਖੁਦ ਨਹੀਂ ਪਤਾ ਕਿ ਉਸ ਦੇ ਪਤੀ ਨੂੰ ਕਿਸਨੇ ਸ਼ਰਾਬ ਪਿਲਾ ਦਿੱਤੀ। ਸ਼ਰਾਬ ਦੇ ਨਸ਼ੇ ਵਿੱਚ ਉਹ ਹੰਗਾਮਾ ਕਰ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।