Republic Day PAU Ground: ਦੇਸ਼ ਭਰ ਵਿੱਚ ਅੱਜ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਵਿੱਚ ਸੂਬਾ ਪੱਧਰੀ ਸਮਾਗਮ ਪਟਿਆਲਾ ਵਿੱਚ ਰੱਖਿਆ ਗਿਆ। ਜਿੱਥੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਤਿਰੰਗਾ ਝੰਡਾ ਫਹਿਰਾਇਆ ਹੈ। ਇਸ ਮੌਕੇ ਰਾਜਪਾਲ ਨੇ ਪਰੇਡ ਨੂੰ ਸਲਾਮੀ ਵੀ ਲਈ। 


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣ ਪਹੁੰਚੇ ਸਨ। ਜਿੱਥੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸਮਾਗਮ ਰੱਖਿਆ ਗਿਆ ਸੀ। ਸੀਐਮ ਭਗਵੰਤ ਮਾਨ ਪੀਏਯੂ ਲੁਧਿਆਣ ਵਿੱਚ ਕੌਮੀ ਝੰਡਾ ਲਹਿਰਾਇਆ। ਇਸ ਦੌਰਾਨ ਮੁੱਖ ਮੰਤਰੀ ਨੇ ਪਰੇਡ ਤੋਂ ਸਲਾਮੀ ਲਈ। 


 


ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਗਣਤੰਤਰ ਦਿਵਸ ਪੰਜਾਬ ਕਰਕੇ ਹੀ ਆਇਆ ਹੈ। ਪੰਜਾਬੀਆਂ ਨੇ ਵੀ ਆਜ਼ਾਦੀ ਲਈ ਲੜਾਈਆਂ ਲੜੀਆਂ ਤੇ ਸ਼ਹਾਦਤਾਂ ਦਿੱਤੀਆਂ, ਫਿਰ ਗਣਤੰਤਰ ਦਿਵਸ ਆਇਆ। ਇਸ ਲਈ ਅਸੀਂ ਗਣਤੰਤਰ ਦਿਵਸ ਵਿਸ਼ੇਸ਼ ਤੌਰ 'ਤੇ ਮਨਾਉਂਦੇ ਹਾਂ।


ਭਗਵੰਤ ਮਾਨ ਨੇ ਕਿਹਾ ਕਿ ਕੂਕਾ ਲਹਿਰ ਹੋਵੇ, ਅਕਾਲੀ ਲਹਿਰ ਹੋਵੇ, ਪਗੜੀ ਸੰਭਾਲ ਜੱਟਾ ਹੋਵੇ, ਕਾਮਾਗਾਟਾ ਮਾਰੂ ਹੋਵੇ, ਇਹ ਸਾਰੀਆਂ ਲਹਿਰਾਂ ਪੰਜਾਬ ਵਿੱਚੋਂ ਆਈਆਂ ਹਨ। ਇਸੇ ਲਈ ਇਹ ਪੰਜਾਬ ਲਈ ਖਾਸ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ 25 ਜਨਵਰੀ ਅਤੇ 15 ਅਗਸਤ ਨੂੰ ਪੰਜਾਬ ਦੀ ਝਾਕੀ ਨੂੰ ਕੇਂਦਰ ਨੇ ਥਾਂ ਨਹੀਂ ਦਿੱਤੀ। 


ਕੇਂਦਰ ਵੱਲੋਂ ਰੱਦ ਕੀਤੀਆ ਝਾਕੀਆਂ ਨੂੰ ਲੁਧਿਆਣਾ ਵਿੱਚ ਦਿਖਾਇਆ ਗਿਆ। ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ - ਅੱਜ ਲੁਧਿਆਣਾ ਵਿਖੇ ਗਣਤੰਤਰ ਦਿਹਾੜੇ ਦੀ ਪਰੇਡ ਮੌਕੇ ਅਸੀਂ ਕੇਂਦਰ ਵੱਲੋਂ ਖਾਰਿਜ ਕੀਤੀਆਂ ਝਾਕੀਆਂ ਲੋਕਾਂ ਨੂੰ ਵਿਖਾਈਆਂ...ਅੱਜ ਪੂਰੀ ਦੁਨੀਆ 'ਚ ਵੱਸਦੇ ਪੰਜਾਬੀ ਇਹ ਝਾਕੀਆਂ ਵੇਖ ਰਹੇ ਨੇ...
ਤੁਸੀ ਵੀ ਵੇਖੋ ਤੇ ਦੱਸੋ ਇਹਨਾਂ 'ਚ ਕੀ ਗਲਤ ਹੈ...


 





ਸਟੇਜ ਤੋਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਛੱਡ ਕੇ ਆਜ਼ਾਦੀ ਦਿਵਸ ਕਿਵੇਂ ਮਨਾਓਗੇ?   ਜੇ ਕੇਂਦਰ ਸਰਕਾਰ ਇਹ ਝਾਂਕੀ ਸ਼ਾਮਲ ਕਰ ਲੈਂਦੀ ਤਾਂ ਸਾਡੀ ਇੱਜ਼ਤ ਘੱਟ ਨਹੀਂ ਹੁੰਦੀ, ਤੁਹਾਡੀ ਵੱਧ ਜਾਂਦੀ। 


 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


 


ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l 


Join Our Official Telegram Channel: https://t.me/abpsanjhaofficial