Punjab politics: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸ਼ਨੀਵਾਰ ਨੂੰ ਖੰਨਾ 'ਚ ਆਮ ਆਦਮੀ ਪਾਰਟੀ ਦੀ ਤਰਫੋਂ ਇੱਕ ਮੈਗਾ ਰੈਲੀ ਕੀਤੀ ਗਈ। ਐਤਵਾਰ ਨੂੰ ਖੰਨਾ ਦੇ ਨਾਲ ਲੱਗਦੇ ਸਮਰਾਲਾ 'ਚ ਕਾਂਗਰਸ ਦੀ ਵੱਡੀ ਰੈਲੀ ਕੀਤੀ ਜਾ ਰਹੀ ਹੈ। ਇਸ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਆ ਰਹੇ ਹਨ।
ਇਸ ਰੈਲੀ ਨੂੰ ਕਾਂਗਰਸ ਵੱਲੋਂ ਪਹਿਲੀ ਵਰਕਰ ਕਾਨਫਰੰਸ ਦਾ ਨਾਂਅ ਦਿੱਤਾ ਗਿਆ ਹੈ। ਇਸ ਰੈਲੀ ਵਿੱਚ ਪੰਜਾਬ ਭਰ ਤੋਂ ਕਾਂਗਰਸੀ ਆਗੂ ਤੇ ਵਰਕਰ ਸ਼ਮੂਲੀਅਤ ਕਰਨਗੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਸ਼ਮੂਲੀਅਤ ਨੂੰ ਲੈ ਕੇ ਅਜੇ ਵੀ ਸ਼ਸ਼ੋਪੰਜ ਹੈ। ਜ਼ਿਕਰ ਕਰ ਦਈਏ ਕਿ ਇਹ ਰੈਲੀ ਸਮਰਾਲਾ ਦੇ ਬੌਂਦਲੀ ਇਲਾਕੇ ਵਿੱਚ ਕਰੀਬ 70 ਏਕੜ ਜ਼ਮੀਨ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਡਾਲ 5 ਤੋਂ 7 ਏਕੜ ਵਿੱਚ ਫੈਲਿਆ ਹੋਇਆ ਹੈ। ਬਾਕੀ ਬਚੀ ਜਗ੍ਹਾ ਪਾਰਕਿੰਗ ਲਈ ਹੈ।
ਇਕੱਲਿਆ ਚੋਣਾਂ ਲੜਣ ਦਾ ਹੋ ਸਕਦਾ ਐਲਾਨ
ਮੰਨਿਆ ਜਾ ਰਿਹਾ ਹੈ ਕਿ ਸਮਰਾਲਾ ਦੀ ਧਰਤੀ ਤੋਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਸਬੰਧੀ ਸਿਆਸੀ ਐਲਾਨ ਕੀਤੇ ਜਾ ਸਕਦੇ ਹਨ। ਇਨ੍ਹੀਂ ਦਿਨੀਂ ਖੜਗੇ 'ਆਪ' ਨਾਲ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਦੇ ਸਕਦੇ ਹਨ ਕਿਉਂਕਿ ਸ਼ਨੀਵਾਰ ਨੂੰ ਹੀ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ 'ਆਪ' ਅਗਲੇ 15 ਦਿਨਾਂ 'ਚ ਪੰਜਾਬ ਅਤੇ ਚੰਡੀਗੜ੍ਹ ਤੋਂ 14 ਉਮੀਦਵਾਰਾਂ ਦਾ ਐਲਾਨ ਕਰੇਗੀ। ਇਸ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ ਕਿ 'ਆਪ' ਅਤੇ ਕਾਂਗਰਸ ਵਿਚਾਲੇ ਕੋਈ ਗਠਜੋੜ ਨਹੀਂ ਹੋਵੇਗਾ। ਇਸ ਵਿਚਾਲੇ ਖੜਗੇ ਤੋਂ ਰਸਮੀ ਐਲਾਨ ਦੀ ਵੀ ਉਮੀਦ ਹੈ।
ਸਿੱਧੂ ਰੈਲੀ 'ਚ ਆਉਂਦੇ ਨੇ ਜਾਂ ਨਹੀਂ....
ਇਨ੍ਹੀਂ ਦਿਨੀਂ ਕਾਂਗਰਸ ਦਾ ਅੰਦਰੂਨੀ ਕਲੇਸ਼ ਕਿਸੇ ਤੋਂ ਲੁਕਿਆ ਨਹੀਂ ਹੈ। ਨਵਜੋਤ ਸਿੱਧੂ ਇੱਕ ਵੱਖਰੇ ਰਾਹ 'ਤੇ ਚੱਲ ਰਹੇ ਹਨ। ਉਨ੍ਹਾਂ ਸਾਬਕਾ ਕਾਂਗਰਸ ਪ੍ਰਧਾਨਾਂ ਨਾਲ ਵੀ ਵੱਖਰੀ ਮੀਟਿੰਗ ਕੀਤੀ ਹੈ। ਅਜਿਹੇ 'ਚ ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੂ ਅਤੇ ਉਨ੍ਹਾਂ ਦੇ ਸਾਥੀ ਇਸ ਰੈਲੀ 'ਚ ਆਉਂਦੇ ਹਨ ਜਾਂ ਨਹੀਂ।
Education Loan Information:
Calculate Education Loan EMI