Ludhiana News: ਲੁਧਿਆਣਾ ਵਿੱਚ ਅੱਜ ਦੀਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ ਸਿਰਫ਼ 2 ਘੰਟੇ ਹੀ ਪਟਾਕੇ ਚਲਾਏ ਜਾ ਸਕਣਗੇ। ਤੈਅ ਸਮੇਂ ਤੋਂ ਬਾਅਦ ਪਟਾਕੇ ਚਲਾਉਂਦੇ ਫੜੇ ਜਾਣ ਵਾਲਿਆਂ ਜੁਰਮਾਨਾ ਲਾਇਆ ਜਾਵੇਗਾ। ਇਹ ਹਦਾਇਤ ਪੁਲਿਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਜਾਰੀ ਕੀਤੀ ਹੈ। ਇਹ ਹੁਕਮ ਸਿਰਫ ਦੀਵਾਲੀ ’ਤੇ ਹੀ ਨਹੀਂ ਬਲਕਿ ਆਉਣ ਵਾਲੇ ਗੁਰਪੁਰਬ ਦੇ ਨਾਲ ਨਾਲ ਕ੍ਰਿਸਮਿਸ ਡੇਅ ਅਤੇ ਨਵੇਂ ਸਾਲ ਦੇ ਜਸ਼ਨ ਮੌਕੇ ਵੀ ਲਾਗੂ ਹੋਣਗੇ।

ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੈਅ ਕੀਤੇ ਗਏ ਸਮੇਂ ਅਨੁਸਾਰ ਦੀਵਾਲੀ ਦੀ ਰਾਤ ਨੂੰ ਸਿਰਫ਼ 8 ਤੋਂ 10 ਵਜੇ ਤੱਕ 2 ਘੰਟੇ ਹੀ ਪਟਾਕੇ ਚਲਾਏ ਜਾਣਗੇ। ਇਸ ਤੋਂ ਇਲਾਵਾ ਗੁਰਪੁਰਬ ’ਤੇ ਵੀ ਤੜਕੇ 4 ਤੋਂ 5 ਵਜੇ ਅਤੇ ਸ਼ਾਮ ਨੂੰ 9 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੈ। ਇਸ ਤੋਂ ਇਲਾਵਾ ਕ੍ਰਿਸਮਿਸ ਡੇਅ ’ਤੇ 25 ਦਸੰਬਰ ਤੇ ਨਵੇਂ ਸਾਲ ਦੀ ਰਾਤ 11.55 ਵਜੇ ਤੋਂ 12.30 ਵਜੇ ਮਿੰਟ ਤੱਕ ਪਟਾਕੇ ਚਲਾਏ ਜਾ ਸਕਣਗੇ।

ਪੁਲਿਸ ਪ੍ਰਸ਼ਾਸਨ ਵੱਲੋਂ ਇਹ ਵੀ ਤੈਅ ਕੀਤਾ ਗਿਆ ਹੈ ਕਿ ਕਿਹੜੇ ਪਟਾਕੇ ਚਲਾਏ ਜਾਣਗੇ। ਇਹੀ ਨਹੀਂ ਹਾਨੀਕਾਰਕ ਕੈਮੀਕਲ ਯੁਕਤ ਪਟਾਕੇ ਚਲਾਉਣ ’ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੀਵਾਲੀ ’ਤੇ ਲੰਮੇ ਸਮੇਂ ਤੱਕ ਚੱਲਣ ਵਾਲੀ ਪਟਾਕਿਆਂ ਦੀਆਂ ਲੜੀਆਂ ’ਤੇ ਵੀ ਰੋਕ ਹੈ। ਪ੍ਰਸ਼ਾਸਨ ਨੇ ਆਨਲਾਈਨ ਪਟਾਕੇ ਵੇਚਣ ’ਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਪ੍ਰਸ਼ਾਸਨ ਨੇ ਗ੍ਰੀਨ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਦੀ ਹੀ ਆਗਿਆ ਦਿੱਤੀ ਹੈ। ਜਿਹੜੇ ਪਟਾਕਿਆਂ ਜਾਂ ਆਤਿਸ਼ਾਬਾਜ਼ੀ ’ਚ ਬੋਰੀਅਮ ਸਾਲਟਸ ਜਾਂ ਕੰਪਾਊਂਡ ਐਂਟੀਮਨੀ, ਲਿਟੀਅਮ, ਮਰਕਰੀ ਤੇ ਹੋਰ ਖਤਰਨਾਕ ਪਦਾਰਥ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਨੂੰ ਚਲਾਉਣ ’ਤੇ ਪਾਬੰਦੀ ਰਹੇਗੀ। ਇਨ੍ਹਾਂ ਨੂੰ ਚਲਾਉਣ ’ਤੇ ਵੀ ਅਪਰਾਧਕ ਕੇਸ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਨਲਾਈਨ ਪਟਾਕੇ ਖਰੀਦਣ ’ਤੇ ਵੀ ਅਪਰਾਧਕ ਕੇਸ ਦਰਜ ਹੋ ਸਕਦਾ ਹੈ।


ਪ੍ਰਸ਼ਾਸਨ ਨੇ ਹਸਪਤਾਲ ਤੇ ਸਿੱਖਿਆ ਕੇਂਦਰਾਂ ਤੋਂ 100 ਮੀਟਰ ਦੇ ਦਾਇਰੇ ’ਚ ਪਟਾਕੇ ਚਲਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਪੁਲਿਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਾਲ ਹੀ ’ਚ ਕਰੋਨਾ ਦਾ ਬੁਰਾ ਦੌਰ ਨਿਕਲਿਆ ਹੈ ਪਰ ਇਸ ਦਾ ਅਸਰ ਹਾਲੇ ਵੀ ਲੋਕਾਂ ’ਤੇ ਹੈ। ਪਟਾਕਿਆਂ ਦੇ ਧੂੰਏ ਨਾਲ ਕਰੋਨਾ ਪੀੜਤ ਲੋਕਾਂ ਨੂੰ ਸਾਹ ਲੈਣ ’ਚ ਮੁ਼ਸ਼ਕਲ ਹੋ ਸਕਦੀ ਹੈ, ਇਸ ਲਈ ਉਹ ਇਕੱਠੇ ਹੋ ਕੇ ਘੱਟ ਤੋਂ ਘੱਟ ਪਟਾਕੇ ਚਲਾਉਣ।


 


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।