Ludhiana News: ਪੰਜਾਬ ਅੰਦਰ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਣ ਦੀ ਚਰਚਾ ਛਿੜੀ ਹੋਈ ਹੈ। ਇਸ ਬਾਰੇ ਸਰਕਾਰ ਨੇ ਅਜੇ ਕੋਈ ਵਿਚਾਰ ਨਹੀਂ ਕੀਤਾ ਪਰ ਕਈ ਲੋਕ ਚੁੱਪ-ਚੁਪੀਤੇ ਅਫੀਮ ਦੀ ਖੇਤੀ ਕਰਨ ਲੱਗੇ ਹਨ। ਬੇਸ਼ੱਕ ਇਹ ਵੱਡੇ ਪੱਧਰ ਉੱਪਰ ਨਹੀਂ ਹੋ ਰਹੀ ਪਰ ਪਿਛਲੇ ਸਮੇਂ ਦੌਰਾਨ ਕਈ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਲੈ ਕੇ ਪੁਲਿਸ ਚੌਕਸ ਹੋ ਗਈ ਹੈ।


ਦਰਅਸਲ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਜਗਰਾਓਂ ਦੇ ਥਾਣਾ ਸਦਰ ਦੀ ਪੁਲਿਸ ਨੇ ਅਫੀਮ ਦੇ ਪੌਦੇ ਬੀਜਣ ਦੇ ਦੋਸ਼ ਹੇਠ ਕਿਸਾਨ ਨਛੱਤਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਛੱਤਰ ਸਿੰਘ ਪਿੰਡ ਬੋਦਲਵਾਲਾ ਵਿਖੇ ਆਪਣੇ ਖੇਤ ਵਿੱਚ ਪੋਸਤ ਦੇ ਬੂਟੇ ਉਗਾ ਰਿਹਾ ਹੈ।


ਹਾਸਲ ਜਾਣਕਾਰੀ ਮੁਤਾਬਕ ਪੋਸਤ ਦੇ ਪੌਦੇ ਤਿਆਰ ਹੋ ਚੁੱਕੇ ਸੀ। ਪੌਦਿਆਂ ਵਿੱਚ ਚੀਰਾ ਵੀ ਲਾਇਆ ਗਿਆ ਸੀ। ਕੁਝ ਦਿਨਾਂ ਵਿੱਚ ਹੀ ਉਹ ਫੁੱਲਾਂ ਵਿੱਚੋਂ ਅਫੀਮ ਕੱਢਣ ਦੀ ਤਿਆਰੀ ਵਿੱਚ ਸੀ। ਏਐਸਆਈ ਗੁਰਨਾਮ ਸਿੰਘ ਨੇ ਸਟਾਫ਼ ਸਮੇਤ ਖੇਤਾਂ ਵਿੱਚ ਛਾਪੇਮਾਰੀ ਕਰਕੇ 62 ਪੌਸਤ ਦੇ ਪੌਦੇ (5 ਕਿਲੋ 175 ਗ੍ਰਾਮ) ਬਰਾਮਦ ਕੀਤੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।


ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਨੇ ਸਰਕਾਰ ਅੱਗੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਸਰਕਾਰ ਉਨ੍ਹਾਂ ਨੂੰ ਆਪਣੇ ਖੇਤਾਂ ਵਿੱਚ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਵੇ ਤਾਂ ਜੋ ਨੌਜਵਾਨਾਂ ਨੂੰ ਹੋਰ ਮੈਡੀਕਲ ਨਸ਼ਿਆਂ ਤੋਂ ਬਚਾਇਆ ਜਾ ਸਕੇ। ਫਿਲਹਾਲ ਸਰਕਾਰ ਅਫੀਮ ਦੀ ਖੇਤੀ 'ਤੇ ਵਿਚਾਰ ਕਰ ਰਹੀ ਹੈ।


ਇਹ ਵੀ ਪੜ੍ਹੋ: How To Cook Food In Microwave: ਆਖਰ ਬਗੈਰ ਅੱਗ ਬਲੇ ਹੀ ਮਾਈਕ੍ਰੋਵੇਵ 'ਚ ਕਿਵੇਂ ਪੱਕ ਜਾਂਦਾ ਭੋਜਨ, ਜਾਣੋ ਪੂਰੀ ਤਕਨੀਕ


ਪਟਿਆਲਾ ਵਿੱਚ ਵੀ ਪੋਸਤ ਦੀ ਖੇਤੀ- ਪਟਿਆਲਾ ਜ਼ਿਲ੍ਹੇ ਦੇ ਸਮਾਣਾ ਨੇੜੇ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਪਿੰਡ ਮਵੀ ਸੱਪਾਂ ਵਿੱਚ ਇੱਕ ਕਿਸਾਨ ਦੇ ਖੇਤ ’ਚ ਰੇਡ ਕਰਕੇ ਉਸ ਵਿੱਚ ਬਿਜਾਈ ਕੀਤੇ ਹੋਏ ਪੋਸਤ/ਡੋਡਿਆਂ ਸਣੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਮਵੀ ਸੱਪਾਂ ਵਿੱਚ ਬਲਬੀਰ ਸਿੰਘ ਨੇ ਆਪਣੇ ਖੇਤ ’ਚ ਪੋਸਤ/ਡੋਡਿਆਂ ਦੀ ਖੇਤੀ ਕੀਤੀ ਹੋਈ ਹੈ। ਮੌਕੇ ’ਤੇ ਰੇਡ ਕਰ ਕੇ 9 ਕਿਲੋ 400 ਗ੍ਰਾਮ ਹਰੇ ਪੋਸਤ ਡੋਡਿਆਂ ਸਣੇ ਬਲਬੀਰ ਸਿੰਘ ਨੂੰ ਕਾਬੂ ਕਰ ਕੇ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।


ਇਹ ਵੀ ਪੜ੍ਹੋ: AC stars Energy Efficiency Ratio: ਬਿਜਲੀ ਬਿੱਲ ਦਾ ਨਹੀਂ ਲੱਗੇਗਾ ਝਟਕਾ! ਬੱਸ ਏਸੀ ਖਰੀਦਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ