Ludhiana News: ਲੁਧਿਆਣਾ ਸ਼ਹਿਰ ਵਿੱਚ 80 ਹਜ਼ਾਰ ਤੋਂ ਜ਼ਿਆਦਾ ਬਿਲਡਿੰਗ ਮਾਲਕਾਂ ਨੇ ਹਾਲੇ ਚਾਲੂ ਸਾਲ ਲਈ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਹੀਂ ਕੀਤਾ। ਨਗਰ ਨਿਗਮ ਨੇ ਸਖਤੀ ਦੇ ਸੰਕੇਤ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ 31 ਮਾਰਚ ਤੋਂ ਬਾਅਦ ਟੈਕਸ ਦੀ ਅਦਾਇਗੀ ’ਤੇ 20 ਫ਼ੀਸਦੀ ਜੁਰਮਾਨਾ ਤੇ 18 ਫ਼ੀਸਦੀ ਵਿਆਜ ਦੇਣਾ ਪਵੇਗਾ।
ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਸ਼ਹਿਰ ਦੇ ਲੋਕਾਂ ਤੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਕਰਨ ਲਈ ਨਗਰ ਨਿਗਮ ਦੇ ਸੁਵਿਧਾ ਕੇਂਦਰ ਹੁਣ ਸ਼ਨਿੱਚਰਵਾਰ, ਐਤਵਾਰ ਤੇ ਹੋਰ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ। ਨਿਗਮ ਪ੍ਰਸ਼ਾਸਨ ਨੇ ਮੌਜੂਦਾ ਸਾਲ ਲਈ ਪ੍ਰਪਾਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਾਰੀਕ 31 ਮਾਰਚ ਤੈਅ ਕੀਤੀ ਹੈ।
ਇਸ ਕਾਰਨ ਨਗਰ ਨਿਗਮ ਨੇ ਲੋਕਾਂ ਨੂੰ 31 ਮਾਰਚ ਤੱਕ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਦੇਰੀ ਦੇ ਨਾਲ ਭੁਗਤਾਨ ਕਰ ਜੁਰਮਾਨੇ ਤੇ 18 ਫ਼ੀਸਦੀ ਵਿਆਜ ਤੋਂ ਬਚ ਸਕਣ। ਇਸ ਸਮੇਂ ਲੋਕ 10 ਫ਼ੀਸਦੀ ਜੁਰਮਾਨੇ ਦੇ ਨਾਲ ਟੈਕਸ ਜਮ੍ਹਾਂ ਕਰਵਾ ਸਕਦੇ ਹਨ ਤੇ 31 ਮਾਰਚ ਤੋਂ ਬਾਅਦ ਟੈਕਸ ਜਮ੍ਹਾਂ ’ਤੇ 20 ਫ਼ੀਸਦੀ ਜੁਰਮਾਨਾ ਤੇ 18 ਫ਼ੀਸਦੀ ਵਿਆਜ ਦੇਣਾ ਪਵੇਗਾ।
ਨਗਰ ਨਿਗਮ ਨੇ ਕਿਹਾ ਕਿ 11, 18 ਤੇ 25 ਮਾਰਚ ਨੂੰ ਸ਼ਨਿੱਚਰਵਾਰ, 19 ਤੇ 26 ਮਾਰਚ ਨੂੰ ਐਤਵਾਰ ਤੇ 23 ਤੇ 30 ਮਾਰਚ ਨੂੰ ਸਰਕਾਰੀ ਛੁੱਟੀ ਵਾਲੇ ਦਿਨ ਵੀ ਸੁਵਿਧਾ ਕੇਂਦਰ ਖੁੱਲ੍ਹੇ ਰਹਿਣਗੇ ਤਾਂ ਕਿ ਲੋਕ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਸਕਣ ਤੇ ਜੁਰਮਾਨੇ ਤੇ ਵਿਆਜ ਤੋਂ ਬਚਿਆ ਜਾ ਸਕੇ।
ਨਗਰ ਨਿਗਮ ਦੇ ਕੋਲ ਹਾਜ਼ਰ ਜਾਇਦਾਦ ਦੇ ਰਿਕਾਰਡ ਅਨੁਸਾਰ 80 ਹਜ਼ਾਰ ਤੋਂ ਜ਼ਿਆਦਾ ਬਿਲਡਿੰਗ ਮਾਲਕਾਂ ਨੇ ਹਾਲੇ ਚਾਲੂ ਸਾਲ ਲਈ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਹੀਂ ਕੀਤਾ। ਉਨ੍ਹਾਂ ਨੂੰ 31 ਮਾਰਚ ਤੋਂ ਬਾਅਦ ਟੈਕਸ ਦੀ ਅਦਾਇਗੀ ’ਤੇ 20 ਫ਼ੀਸਦੀ ਜੁਰਮਾਨਾ ਤੇ 18 ਫ਼ੀਸਦੀ ਵਿਆਜ ਦੇਣਾ ਪਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਲੋਕ 30 ਸਤੰਬਰ ਤੱਕ ਚਾਲੂ ਸਾਲ ਲਈ ਪ੍ਰਾਪਰਟੀ ਟੈਕਸ ਦੇ ਭੁਗਤਾਨ ’ਤੇ 10 ਫ਼ੀਸਦੀ ਛੂਟ ਦਾ ਲਾਭ ਲੈ ਸਕਦੇ ਹਨ। ਇੱਕ ਅਕਤੂਬਰ ਤੋਂ 31 ਦਸੰਬਰ ਤੱਕ ਟੈਕਸ ਦੀ ਅਦਾਇਗੀ ’ਤੇ ਕੋਈ ਜੁਰਮਾਨਾ ਨਹੀਂ ਲਾਇਆ ਜਾਂਦਾ ਹੈ ਤੇ ਨਾ ਹੀ ਕੋਈ ਛੂਟ ਦਿੱਤੀ ਜਾਂਦੀ ਹੈ।
ਵਿਭਾਗ 1 ਜਨਵਰੀ ਤੋਂ 31 ਮਾਰਚ ਤੱਕ ਟੈਕਸ ਦੀ ਅਦਾਇਗੀ ’ਤੇ 10 ਫ਼ੀਸਦੀ ਜੁਰਮਾਨਾ ਲਾਉਂਦਾ ਹੈ। ਜੇ ਲੋਕ 31 ਮਾਰਚ ਤੱਕ ਚਾਲੂ ਸਾਲ ਦੇ ਲਈ ਟੈਕਸ ਅਦਾ ਕਰਨ ’ਚ ਅਸਫ਼ਲ ਰਹਿੰਦੇ ਹਨ ਤਾਂ ਜੁਰਮਾਨਾ ਵਧਾ ਕੇ 20 ਫ਼ੀਸਦੀ ਕੀਤਾ ਜਾਂਦਾ ਹੈ ਤੇ 18 ਫ਼ੀਸਦੀ ਵਿਆਜ ਵੀ ਲਾਇਆ ਜਾਂਦਾ ਹੈ।
ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸ਼ਹਿਰ ਦੇ ਲੋਕਾਂ ਨੂੰ ਜੁਰਮਾਨੇ ਤੋਂ ਬਚਣ ਲਈ ਪ੍ਰਾਪਰਟੀ ਟੈਕਸ ਸਮੇਂ ’ਤੇ ਅਦਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਇਕੱਠੇ ਕੀਤੇ ਟੈਕਸ ਦੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਤੇ ਵਿਕਾਸ ਕਾਰਜ ਲਈ ਕੀਤੀ ਜਾਂਦੀ ਹੈ। ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਨਗਰ ਨਿਗਮ ਜ਼ੋਨਲ ਸੁਵਿਧਾ ਕੇਂਦਰ ’ਚ ਟੈਕਸ ਦਾ ਭੁਗਤਾਨ ਕਰਨ ਦੇ ਇਲਾਵਾ ਲੋਕ ਲੰਮੀਆਂ ਲਾਈਨਾਂ ’ਚ ਖੜ੍ਹੇ ਰਹਿਣ ਤੋਂ ਬਚਣ ਲਈ ਆਨਲਾਈਨ ਵੀ ਟੈਕਸ ਜਮ੍ਹਾਂ ਕਰਵਾ ਸਕਦੇ ਹਨ।