Ludhiana News: ਲੁਧਿਆਣਾ ਦੀ ਬਾਜੜਾ ਕਲੌਨੀ ਵਿੱਚ ਇੱਕ ਨਾਬਾਲਗ ਲੜਕੀ ਨੇ ਆਪਣੇ ਪਿਤਾ 'ਤੇ ਡਰਾ-ਧਮਕਾ ਕੇ ਜ਼ਬਰਦਸਤੀ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਆਪਣੀ ਮਕਾਨ ਮਾਲਕਣ ਨੂੰ ਆਪਣੀ ਇਸ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ।

Continues below advertisement

ਰਿਪੋਰਟਾਂ ਅਨੁਸਾਰ, ਪੀੜਤਾ ਨੇ ਬਾਜੜਾ ਕਲੋਨੀ ਦੀ ਰਹਿਣ ਵਾਲੀ ਆਪਣੀ ਮਕਾਨ ਮਾਲਕਣ ਨੂੰ ਘਟਨਾ ਬਾਰੇ ਦੱਸਿਆ। ਫਿਰ ਮਕਾਨ ਮਾਲਕਣ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤਕਰਤਾ ਨੇ ਦੱਸਿਆ ਕਿ 15 ਅਕਤੂਬਰ ਨੂੰ, ਜਦੋਂ ਉਹ ਘਰ ਸੀ, ਤਾਂ ਉਸਦੀ ਕਿਰਾਏਦਾਰ ਦੀ ਧੀ ਨੂੰ ਸਾਰੀ ਗੱਲ ਦੱਸੀ।

Continues below advertisement

ਮਕਾਨ ਮਾਲਕਣ ਦੇ ਅਨੁਸਾਰ, ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਲਗਭਗ ਡੇਢ ਮਹੀਨਾ ਪਹਿਲਾਂ ਕਿਰਾਏ ਦੇ ਕਮਰੇ ਵਿੱਚ ਰਾਤ ਨੂੰ ਉਸ ਦੀ ਸਹਿਮਤੀ ਤੋਂ ਬਿਨਾਂ ਜਬਰਨ ਡਰਾ ਧਮਕਾ ਕੇ ਰੇਪ ਕੀਤਾ। ਉਸ ਨੇ 14 ਅਕਤੂਬਰ ਦੀ ਰਾਤ ਨੂੰ ਉਸਦੀ ਸਹਿਮਤੀ ਤੋਂ ਬਿਨਾਂ ਦੁਬਾਰਾ ਸੈਕਸ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਇਸ ਸਮੇਂ ਹਸਪਤਾਲ ਵਿੱਚ ਦਾਖਲ ਹੈ।

ਥਾਣਾ ਮਿਹਰਬਾਨ ਪੁਲਿਸ ਸਟੇਸ਼ਨ ਨੇ ਦੋਸ਼ੀ ਪਿਤਾ ਵਿਰੁੱਧ ਪੋਕਸੋ ਐਕਟ, 2012 ਦੀ ਧਾਰਾ 64(1), 351(2) ਅਤੇ 6 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਭਾਲ ਸ਼ੁਰੂ ਕਰ ਦਿੱਤੀ ਹੈ।