Ludhiana News: ਲੁਧਿਆਣਾ 'ਚ 5 ਸਾਲਾ ਬੱਚੀ ਨੂੰ ਤੀਜੀ ਮੰਜ਼ਿਲ ਤੋਂ ਥੱਲ੍ਹੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੰਬਲ ਵਿੱਚ ਲਪੇਟੀ ਹੋਈ ਅਰਧ ਨਗਨ, ਖੂਨ ਨਾਲ ਲੱਥਪੱਥ ਲਾਸ਼ ਪਈ ਸੀ, ਇਦਾਂ ਲੱਗ ਰਿਹਾ ਸੀ ਜਿਵੇਂ ਉਸ ਦਾ ਬਲਾਤਕਾਰ ਕੀਤਾ ਗਿਆ ਹੋਵੇ। ਇਹ ਘਟਨਾ ਮੰਗਲਵਾਰ ਸਵੇਰੇ 10:30 ਤੋਂ 11:30 ਵਜੇ ਦੇ ਦਰਮਿਆਨ ਮੋਤੀ ਨਗਰ ਥਾਣੇ ਦੇ ਅਧੀਨ ਆਉਂਦੇ ਇਲਾਕੇ ਵਿੱਚ ਵਾਪਰੀ ਹੈ। ਘਟਨਾ ਸਮੇਂ ਉਸ ਦੇ ਮਾਤਾ-ਪਿਤਾ ਫੈਕਟਰੀ 'ਚ ਕੰਮ 'ਤੇ ਗਏ ਹੋਏ ਸਨ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ।


ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ 25 ਦਿਨ ਪਹਿਲਾਂ ਹੀ ਬਿਹਾਰ ਤੋਂ ਲੁਧਿਆਣਾ ਆਇਆ ਸੀ। ਉਸ ਦੇ 3 ਬੱਚੇ ਹਨ। ਉਹ ਲੋਹੇ ਦੀ ਫੈਕਟਰੀ ਵਿੱਚ ਕੰਮ ਕਰਨ ਗਿਆ ਹੋਇਆ ਸੀ। ਫਿਰ ਉਸ ਨੂੰ ਫੋਨ ਆਇਆ ਕਿ ਲੜਕੀ ਛੱਤ ਤੋਂ ਡਿੱਗ ਗਈ ਹੈ। ਜਦੋਂ ਉਹ ਘਰ ਪਹੁੰਚਿਆ ਤਾਂ ਪਤਨੀ ਨੇ ਦੱਸਿਆ ਕਿ ਲੜਕੀ ਨਾਲ ਬਲਾਤਕਾਰ ਕਰਕੇ ਛੱਤ ਤੋਂ ਸੁੱਟ ਦਿੱਤਾ ਗਿਆ ਸੀ। ਉਸ ਦੇ 10 ਸਾਲਾ ਬੇਟੇ ਨੇ ਦੱਸਿਆ ਕਿ ਉਸ ਦੀ ਮਾਂ ਕੰਮ 'ਤੇ ਜਾਣ ਤੋਂ ਬਾਅਦ ਤਿੰਨੇ ਭੈਣ-ਭਰਾ ਤੀਜੀ ਮੰਜ਼ਿਲ 'ਤੇ ਰਹਿੰਦੀ ਆਪਣੀ ਦਾਦੀ ਕੋਲ ਚਲੇ ਗਏ ਸਨ।



ਇਹ ਵੀ ਪੜ੍ਹੋ: 90 ਫੀਸਦੀ ਮਾਨਸਿਕ ਬਿਮਾਰੀਆਂ ਲਈ ਦਫਤਰ ਜ਼ਿੰਮੇਵਾਰ, ਜਾਣੋ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਤਰੀਕਾ


ਸਵੇਰੇ 10:30 ਵਜੇ ਤੱਕ ਸਾਰੇ ਖੇਡ ਰਹੇ ਸਨ। ਫਿਰ ਉਸਦੀ ਭੈਣ ਨੇ ਕਿਹਾ ਕਿ ਉਹ ਬਾਥਰੂਮ ਜਾ ਰਹੀ ਹੈ। ਪਰ ਉਹ 1 ਘੰਟੇ ਤੱਕ ਵਾਪਸ ਨਹੀਂ ਆਈ। ਇੱਕ ਗੁਆਂਢੀ ਬੱਚੇ ਨੇ ਉਸਨੂੰ ਦੱਸਿਆ ਕਿ ਉਸਦੀ ਭੈਣ ਛੱਤ ਤੋਂ ਡਿੱਗ ਗਈ ਹੈ।


ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਆਪਣੀ ਟੀਮ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸਾਰੇ ਕਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਸਕੈਨ ਕਰ ਰਹੀ ਹੈ ਜਿੱਥੇ ਇਹ ਘਟਨਾ ਵਾਪਰੀ ਹੈ, ਉੱਥੇ ਲਗਭਗ 120 ਘਰ ਹਨ। ਇਸ ਵਿੱਚ 400 ਤੋਂ ਵੱਧ ਲੋਕ ਰਹਿੰਦੇ ਹਨ। ਮੁਲਜ਼ਮ ਤੀਜੀ ਮੰਜ਼ਿਲ ਦਾ ਵਸਨੀਕ ਵੀ ਹੋ ਸਕਦਾ ਹੈ। ਫਿਲਹਾਲ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।


ਇਹ ਵੀ ਪੜ੍ਹੋ: ਇੱਕ ਹੀ ਬੋਤਲ 'ਚੋਂ ਪਾਣੀ ਪੀਂਦੇ ਕਈ ਲੋਕ, ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਆਹ ਗੰਭੀਰ ਬਿਮਾਰੀ