Punjab News: ਐਤਵਾਰ ਨੂੰ ਪੰਜਾਬ ਵਿੱਚ ਲਗਾਤਾਰ ਮੀਂਹ ਪਿਆ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਆਵਾਜਾਈ ਠੱਪ ਹੋ ਗਈ ਹੈ। ਅੱਜ ਲਗਾਤਾਰ ਦੂਜੇ ਦਿਨ ਲੁਧਿਆਣਾ, ਮੁਹਾਲੀ, ਰੂਪਨਗਰ ਅਤੇ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਨਾਲ ਨੀਵੇਂ ਇਲਾਕਿਆਂ ਵਿੱਚ ਹੜ੍ਹ ਵਰਗੇ ਹਲਾਤ ਪੈਦਾ ਹੋ ਗਏ ਹਨ। ਲੁਧਿਆਣਾ ਸੈਂਟਰਲ ਚੋਂ ਵਿਧਾਇਕ ਅਸ਼ੋਕ ਪਰਾਸ਼ਰ ਨੇ ਨੀਵੇ ਇਲਾਕਿਆਂ ਵਿੱਚ ਜਾ ਕੇ ਹਲਾਤ ਦਾ ਜਾਇਜ਼ਾ ਲਿਆ।


ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਨੀਵੇ ਇਲਾਕਿਆਂ ਵਿੱਚ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਲੋਕਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ।



ਵਿਧਾਇਕ ਨੇ ਕਿਹਾ ਕਿ ਨਾਲੇ ਦੇ ਓਵਰਫਲੋ ਹੋਣ ਕਰਕੇ ਲੁਧਿਆਣਾ ਹਲਕਾ ਸੈਂਟਰਲ ਦੇ ਵਾਰਡ ਨੰਬਰ 56, 57, 58 ਦੇ ਮਾਧੋਪੁਰੀ, ਢੋਕਾਂ ਮੁੱਹਲਾ ਅਤੇ ਰਣਜੀਤ ਸਿੰਘ ਪਾਰਕ ਦੀਆਂ ਗਲੀਆਂ 'ਚ ਭਰੇ ਪਾਣੀ ਦਾ ਨਿਰੀਖਣ ਕੀਤਾ ਹੈ I ਇਸ ਮੁਸੀਬਤ ਦੀ ਘੜੀ 'ਚ ਆਪਣੇ ਹਲਕਾ ਸੈਂਟਰਲ ਪਰਿਵਾਰ ਨਾਲ ਪੂਰੀ ਤਨਦੇਹੀ ਨਾਲ ਖੜਾ ਹਾਂ ਤੇ ਖੜਾ ਰਹਾਂਗਾ 






ਜ਼ਿਕਰ ਕਰ ਦਈਏ ਕਿ ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਘੰਟਿਆਂ ਦੌਰਾਨ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੁਕਤਸਰ, ਪਟਿਆਲਾ, ਸੰਗਰੂਰ ਅਤੇ ਤਰਨਤਾਰਨ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ:floods in punjab: ਪੰਜਾਬ 'ਚ ਕਈ ਥਾਵਾਂ 'ਤੇ ਹੜ੍ਹ ਵਰਗੇ ਹਲਾਤ, ਪਟਿਆਲਾ, ਮੋਹਾਲੀ 'ਚ ਸਥਿਤੀ ਗੰਭੀਰ, ਰੇਲ ਸੇਵਾਵਾਂ ਰੱਦ, ਅਲਰਟ ਜਾਰੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :