Ludhiana News: ਲੁਧਿਆਣਾ ਵਿੱਚ ਦੇਰ ਰਾਤ ਫਿਰੋਜ਼ਪੁਰ ਰੋਡ 'ਤੇ ਇੱਕ ਤੇਜ਼ ਰਫ਼ਤਾਰ ਫਾਕਸਵੈਗਨ ਜੇਟਾ ਕਾਰ ਬੇਕਾਬੂ ਹੋ ਗਈ। ਕਾਰ ਦਾ ਗੇਅਰ ਫਸ ਗਿਆ ਜਿਸ ਕਰਕੇ ਇਹ ਪਹਿਲਾਂ ਇੱਕ i20 ਕਾਰ ਵਿੱਚ ਟਕਰਾ ਗਈ, ਫਿਰ ਡਿਵਾਈਡਰ ਪਾਰ ਕਰਕੇ ਦੋ ਥਾਰ ਅਤੇ ਇੱਕ ਫਾਰਚੂਨਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕੁੱਲ 4 ਕਾਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਸਾਰੀਆਂ ਕਾਰਾਂ ਲਗਜ਼ਰੀ ਸਨ। ਇਹ ਹਾਦਸਾ ਗ੍ਰੈਂਡ ਵਾਕ ਮਾਲ ਦੇ ਬਾਹਰ ਹੋਇਆ।
ਲੋਕਾਂ ਨੇ ਫਾਕਸਵੈਗਨ ਕਾਰ ਦੇ ਡਰਾਈਵਰ ਨੂੰ ਜ਼ਬਰਦਸਤ ਕੁੱਟਿਆ
ਘਟਨਾ ਵਾਲੀ ਥਾਂ 'ਤੇ ਕਾਰ ਚਾਲਕ ਇੱਕ ਦੂਜੇ 'ਤੇ ਦੋਸ਼ ਲਗਾਉਂਦੇ ਰਹੇ। ਹੋਰ ਵਾਹਨਾਂ ਦੇ ਡਰਾਈਵਰਾਂ ਨੇ ਵੀ ਫੋਕਸਵੈਗਨ ਕਾਰ ਚਾਲਕ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀ ਹਾਲਤ ਵਿੱਚ ਮੌਕੇ ਤੋਂ ਭੱਜ ਗਿਆ। ਪਤਾ ਲੱਗਿਆ ਹੈ ਕਿ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਸਰਾਭਾ ਨਗਰ ਥਾਣਾ ਅਤੇ ਡਿਵੀਜ਼ਨ ਨੰਬਰ 5 ਥਾਣਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ।
ਕਾਰ ਦਾ ਗੇਅਰ ਫਸ ਗਿਆ, ਜਿਸ ਕਰਕੇ ਲਾਉਣੀ ਪਈ ਬ੍ਰੇਕ
ਫੋਕਸਵੈਗਨ ਕਾਰ ਚਾਲਕ ਦੇ ਪਿਤਾ ਜੈਦੀਪ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਕਿਸੇ ਕੰਮ ਲਈ ਜਾ ਰਿਹਾ ਸੀ। ਅਚਾਨਕ ਕਾਰ ਦਾ ਗੇਅਰ ਫਸ ਗਿਆ ਅਤੇ ਉਸ ਨੇ ਬ੍ਰੇਕ ਲਗਾਈ, ਜਿਸ ਕਰਕੇ ਕਾਰ ਨੂੰ ਅਚਾਨਕ ਰੋਕਣਾ ਪਿਆ। ਕਾਰ ਦੀ ਗਤੀ ਲਗਭਗ 80 ਦੇ ਕਰੀਬ ਸੀ। ਜਿਸ ਕਾਰਨ ਕਈ ਵਾਹਨ ਇੱਕ ਦੂਜੇ ਨਾਲ ਟਕਰਾ ਗਏ। ਜਿਸ ਤੋਂ ਬਾਅਦ ਹੋਰ ਕਾਰ ਚਾਲਕ ਆਪਣੀਆਂ ਕਾਰਾਂ ਵਿੱਚੋਂ ਬਾਹਰ ਆਏ ਅਤੇ ਉਨ੍ਹਾਂ ਦੇ ਪੁੱਤਰ ਨੂੰ ਕੁੱਟਣ ਲੱਗ ਪਏ। ਉਨ੍ਹਾਂ ਦਾ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ।
ਲੋਕਾਂ ਨੇ ਬਿਨਾਂ ਕਾਰਨ ਤੋਂ ਹੀ ਮੇਰੇ ਪੁੱਤ ਨੂੰ ਬੂਰੀ ਤਰ੍ਹਾਂ ਕੁੱਟਿਆ
ਪਿਤਾ ਜੈਦੀਪ ਦਾ ਕਹਿਣਾ ਹੈ ਕਿ ਹਾਦਸਾ ਅਚਾਨਕ ਬ੍ਰੇਕ ਲਗਾਉਣ ਕਾਰਨ ਹੋਇਆ, ਜਦਕਿ ਉਨ੍ਹਾਂ ਦੇ ਪੁੱਤਰ ਕੋਲ ਕਾਰ ਦਾ ਲਾਇਸੈਂਸ ਹੈ। ਲੋਕਾਂ ਨੇ ਕਾਰਨ ਜਾਣੇ ਬਿਨਾਂ ਹੀ ਉਨ੍ਹਾਂ ਦੇ ਪੁੱਤਰ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ। ਪਿਤਾ ਜੈਦੀਪ ਨੇ ਆਪਣੇ ਪੁੱਤਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।