Ludhiana News: ਲੁਧਿਆਣਾ ਵਿੱਚ ਇੱਕ ਕੁੜੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਦਰਅਸਲ, ਜੱਸੀਆਂ ਰੋਡ ਦੀ ਇੱਕ ਕੁੜੀ ਆਪਣੀ ਮਾਂ ਨਾਲ ਗੁੱਸੇ ਵਿੱਚ ਆ ਕੇ ਆਪਣੇ ਪਿੰਡ ਜਾਣ ਲਈ ਰੇਲਵੇ ਸਟੇਸ਼ਨ ਪਹੁੰਚੀ।
ਸਟੇਸ਼ਨ ਦੇ ਬਾਹਰ, ਉਸ ਦੀ ਮੁਲਾਕਾਤ ਦੋ ਅਣਪਛਾਤੇ ਬਾਈਕ ਸਵਾਰਾਂ ਨਾਲ ਹੋਈ, ਜਿਨ੍ਹਾਂ ਨੇ ਉਸ ਨੂੰ ਭਰਮਾ ਕੇ ਕਿਹਾ ਕਿ ਉਹ ਉਸਨੂੰ ਘਰ ਛੱਡ ਦੇਣਗੇ। ਦੋਵੇਂ ਮੁਲਜ਼ਮ ਲੜਕੀ ਨੂੰ ਤਾਜਪੁਰ ਰੋਡ ਰਾਮਦਾਸ ਨਗਰ ਇਲਾਕੇ ਦੇ ਇੱਕ ਕਮਰੇ ਵਿੱਚ ਲੈ ਗਏ। ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ। ਬਦਮਾਸ਼ਾਂ ਨੇ ਚਾਕੂ ਦੀ ਨੋਕ 'ਤੇ ਇੱਕ-ਇੱਕ ਕਰਕੇ ਉਸ ਨਾਲ ਬਲਾਤਕਾਰ ਕੀਤਾ। ਦੋਵੇਂ ਮੁਲਜ਼ਮ ਲੜਕੀ ਨੂੰ ਕਮਰੇ ਵਿੱਚ ਛੱਡ ਕੇ ਭੱਜ ਗਏ।
ਜਾਣਕਾਰੀ ਦਿੰਦਿਆਂ ਹੋਇਆਂ ਏਸੀਪੀ ਸੁਮਿਤ ਸੂਦ ਨੇ ਦੱਸਿਆ ਕਿ ਪੁਲਿਸ ਨੂੰ ਲੜਕੀ ਤੋਂ ਸ਼ਿਕਾਇਤ ਮਿਲੀ ਹੈ। ਉਸ ਨੇ ਦੱਸਿਆ ਕਿ ਉਹ ਥਾਣਾ ਡਿਵੀਜ਼ਨ ਨੰਬਰ 7 ਦੇ ਇੱਕ ਇਲਾਕੇ ਵਿੱਚ ਰਹਿੰਦੀ ਹੈ। ਉਸ ਦੇ ਪਿਤਾ ਦੀ ਲਗਭਗ 5 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੇ ਮਾਮੇ ਅਤੇ ਉਨ੍ਹਾਂ ਦਾ ਪੁੱਤਰ ਮਾਵਾਂ-ਧੀਆਂ ਨੂੰ ਪਾਲਦਾ ਹੈ।
ਕਈ ਵਾਰ ਕੁੜੀ ਦੀ ਆਪਣੀ ਮਾਂ ਨਾਲ ਕਿਸੇ ਨਾ ਕਿਸੇ ਮੁੱਦੇ 'ਤੇ ਅਣਬਣ ਹੁੰਦੀ ਰਹਿੰਦੀ ਸੀ। ਕੁੜੀ ਦਾ ਆਪਣੀ ਮਾਂ ਨਾਲ ਇਸ ਕਰਕੇ ਝਗੜਾ ਹੋਇਆ ਕਿ ਉਹ ਸਾਰਾ ਦਿਨ ਫੋਨ ਵਰਤਦੀ ਰਹਿੰਦੀ ਹੈ। ਇਸ ਕਰਕੇ ਆਪਣੀ ਮਾਂ ਤੋਂ ਨਾਰਾਜ਼ ਹੋ ਕੇ, ਉਹ ਰਾਤ 10.30 ਵਜੇ ਰੇਲਵੇ ਸਟੇਸ਼ਨ ਚਲੀ ਗਈ ਤਾਂ ਕਿ ਉਹ ਯੂਪੀ ਦੇ ਬਨਾਰਸ ਜ਼ਿਲ੍ਹੇ ਵਿੱਚ ਸਥਿਤ ਆਪਣੇ ਪਿੰਡ ਜਾ ਸਕੇ। ਉਹ ਰੇਲਵੇ ਸਟੇਸ਼ਨ ਦੇ ਬਾਹਰ ਇਕੱਲੀ ਖੜ੍ਹੀ ਸੀ।
ਉਦੋਂ ਹੀ ਦੋ ਮੁੰਡੇ ਬਾਈਕ 'ਤੇ ਆਏ, ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਕੋਈ ਵੀ ਰੇਸ ਬਨਾਰਸ ਨਹੀਂ ਜਾਵੇਗੀ ਅਤੇ ਅਸੀਂ ਤੈਨੂੰ ਤੇਰੇ ਘਰ ਛੱਡ ਦਿੰਦੇ ਹਾਂ। ਕੁੜੀ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਉਨ੍ਹਾਂ ਦੇ ਨਾਲ ਬਾਈਕ 'ਤੇ ਬੈਠ ਗਈ ਅਤੇ ਉਹ ਉਸ ਨੂੰ ਤਾਜਪੁਰ ਰੋਡ ਨੇੜੇ ਇੱਕ ਕਮਰੇ ਵਿੱਚ ਲੈ ਗਏ, ਜਿੱਥੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।
ਲੜਕੀ ਦੇ ਅਨੁਸਾਰ, ਉਹ ਦੋਵਾਂ ਨੌਜਵਾਨਾਂ ਦੇ ਨਾਮ ਨਹੀਂ ਜਾਣਦੀ ਪਰ ਜੇਕਰ ਉਹ ਉਸ ਦੇ ਸਾਹਮਣੇ ਆਏ, ਤਾਂ ਉਹ ਉਨ੍ਹਾਂ ਨੂੰ ਪਛਾਣ ਲਵੇਗੀ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਅਜੇ ਕੁਮਾਰ ਅਤੇ ਕਰਨ ਸਹੋਤਾ ਵਜੋਂ ਹੋਈ ਹੈ।