Ludhiana News: ਲੁਧਿਆਣਾ ਦੇ ਪੀਜੀ ਵਿੱਚ ਗਰਲਫ੍ਰੈਂਡ ਨੇ ਆਪਣੇ ਬੁਆਏਫ੍ਰੈਂਡ਼ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਨੌਜਵਾਨ ਦੀਆਂ ਚੀਕਾਂ ਸੁਣ ਕੇ ਪੀਜੀ ਦੇ ਬਾਹਰ ਖੜ੍ਹੇ ਉਸ ਦੇ ਦੋਸਤ ਉਸਨੂੰ ਬਚਾਉਣ ਲਈ ਗਏ ਅਤੇ ਉਹ ਪੌੜੀਆਂ 'ਤੇ ਖੂਨ ਨਾਲ ਲੱਥਪੱਥ ਪਿਆ ਮਿਲਿਆ। ਉਹ ਤੁਰੰਤ ਉਸਨੂੰ ਇੱਕ ਨਿੱਜੀ ਹਸਪਤਾਲ ਲੈ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ।

Continues below advertisement

ਸਾਹਨੇਵਾਲ ਪੁਲਿਸ ਨੇ ਨੇ ਇਸ ਮਾਮਲੇ ਵਿੱਚ ਦੋਸ਼ੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸਨੇ ਨੌਜਵਾਨ ਨੂੰ ਚਾਕੂ ਕਿਉਂ ਮਾਰਿਆ।ਨੌਜਵਾਨ ਪਿਛਲੇ ਤਿੰਨ ਦਿਨਾਂ ਤੋਂ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਕੁੜੀ ਨੇ ਉਸ ਦੀ ਕਮਰ ਕੋਲ ਚਾਕੂ ਮਾਰਿਆ।

Continues below advertisement

ਸਾਹਨੇਵਾਲ ਪੁਲਿਸ ਸਟੇਸ਼ਨ ਨੇ ਔਰਤ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਦੇ ਆਧਾਰ 'ਤੇ, ਪੁਲਿਸ ਨੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 109 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਦੀ ਸ਼ਿਕਾਇਤ ਵਿੱਚ ਹੀਰਾਂ ਪਿੰਡ ਦੇ ਰਹਿਣ ਵਾਲੇ 30 ਸਾਲਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ 12 ਜੂਨ ਨੂੰ ਰਾਤ ਲਗਭਗ 11:30 ਵਜੇ ਉਸਦਾ ਦੋਸਤ ਮਨਪ੍ਰੀਤ ਸਿੰਘ ਆਪਣੀ ਗਰਲਫ੍ਰੈਂਡ ਨੂੰ ਮਿਲਣ ਲਈ ਪੀਜੀ ਗਿਆ ਸੀ। ਉਹ ਅਤੇ ਉਸਦਾ ਦੋਸਤ ਸੁਖਵੀਰ ਸਿੰਘ ਉਸ ਸਮੇਂ ਪੀਜੀ ਦੇ ਬਾਹਰ ਖੜ੍ਹੇ ਸਨ।

ਲਵਪ੍ਰੀਤ ਦੇ ਅਨੁਸਾਰ, ਕੁਝ ਸਮੇਂ ਬਾਅਦ, ਉਨ੍ਹਾਂ ਨੇ ਅੰਦਰੋਂ ਮਨਪ੍ਰੀਤ ਸਿੰਘ ਦੀਆਂ ਚੀਕਾਂ ਸੁਣੀਆਂ। ਜਦੋਂ ਉਹ ਪੀਜੀ ਵਿੱਚ ਵੜੇ, ਤਾਂ ਉਨ੍ਹਾਂ ਨੇ ਮਨਪ੍ਰੀਤ ਸਿੰਘ ਨੂੰ ਪਹਿਲੀ ਮੰਜ਼ਿਲ 'ਤੇ ਪੌੜੀਆਂ ਦੇ ਨੇੜੇ ਖੂਨ ਨਾਲ ਲੱਥਪੱਥ ਪਿਆ ਦੇਖਿਆ। ਉੱਥੇ ਹੀ ਉਸ ਕੋਲ ਖੁਸ਼ੀ ਨਾਮ ਦੀ ਕੁੜੀ ਖੜ੍ਹੀ ਸੀ।