Ludhiana News: ਸਨਅਤੀ ਸ਼ਹਿਰ ਲੁਧਿਆਣਾ ਦੇ ਵਸਨੀਕਾਂ ਲਈ ਵੱਡੀ ਰਾਹਤ ਦੀ ਖਬਰ ਹੈ। ਸਥਾਨਕ ਸਰਕਾਰ ਨੇ ਅਣਅਧਿਕਾਰਤ ਪਾਣੀ-ਸੀਵਰ ਕੁਨੈਕਸ਼ਨਾਂ ਨੂੰ ਨਿਯਮਤ ਕਰਨ ਲਈ ਵਨ ਟਾਈਮ ਸੈਟਲਮੈਂਟ (ਓਟੀਐਸ) ਪਾਲਿਸੀ ਜਾਰੀ ਕਰ ਦਿੱਤੀ ਹੈ। ਇਸ ਤਹਿਤ ਪਾਣੀ ਤੇ ਸੀਵਰ ਦੇ ਕੁਨੈਕਸ਼ਨ ਦਾ ਬਕਾਇਆ ਬਿੱਲ 5 ਜੂਨ ਤੱਕ ਬਿਨਾਂ ਜੁਰਮਾਨੇ ਤੇ ਵਿਆਜ ਤੋਂ ਬਕਾਇਆ ਬਿੱਲ ਜਮ੍ਹਾਂ ਕਰਵਾ ਸਕਦੇ ਹਨ। 


 


ਨਗਰ ਨਿਗਮ ਦੇ ਬੁਲਾਰੇ ਨੇ ਦੱਸਿਆ ਕਿ ਆਮ ਤੌਰ ’ਤੇ ਵਸਨੀਕਾਂ ਨੂੰ 125 ਵਰਗ ਗਜ਼ ਤੱਕ ਦੀ ਘਰੇਲੂ ਜਾਇਦਾਦ ਦੇ ਪਾਣੀ-ਸੀਵਰ ਕੁਨੈਕਸ਼ਨ ਨੂੰ ਨਿਯਮਤ ਕਰਨ ਲਈ 2350 ਰੁਪਏ ਤੱਕ ਦਾ ਭੁਗਤਾਨ ਕਰਨਾ ਪੈਂਦਾ ਹੈ। 125 ਤੋਂ 250 ਵਰਗ ਗਜ਼ ਤੱਕ ਘਰੇਲੂ ਇਮਾਰਤ ਦੇ ਕੁਨੈਕਸ਼ਨ ਲਈ, ਵਸਨੀਕਾਂ ਨੂੰ 10450 ਰੁਪਏ ਅਦਾ ਕਰਨੇ ਪੈਂਦੇ ਹਨ। 250 ਵਰਗ ਗਜ਼ ਤੋਂ ਵੱਧ ਅਤੇ 500 ਵਰਗ ਗਜ਼ ਤੋਂ ਵੱਧ ਖੇਤਰ ਵਾਲੀਆਂ ਜਾਇਦਾਦਾਂ ਲਈ ਕੁਨੈਕਸ਼ਨ ਨਿਯਮਤ ਕਰਨ ਦੀ ਫੀਸ 13250 ਰੁਪਏ ਅਤੇ 15950 ਰੁਪਏ ਹੈ। ਇਸੇ ਤਰ੍ਹਾਂ ਵਪਾਰਕ ਤੇ ਉਦਯੋਗਿਕ ਇਮਾਰਤਾਂ ਲਈ 250 ਵਰਗ ਗਜ਼ ਤੱਕ ਦੇ ਖੇਤਰ ਵਾਲੀ ਜਾਇਦਾਦ ਲਈ ਕੁਨੈਕਸ਼ਨ ਫੀਸ ਵਜੋਂ 28550 ਰੁਪਏ ਤੱਕ ਦਾ ਭੁਗਤਾਨ ਕਰਨਾ ਪੈਂਦਾ ਹੈ।


ਕਿੱਧਰ ਨੂੰ ਜਾ ਰਿਹਾ ਪੰਜਾਬ! ਨਸ਼ੇ ਦੀ ਓਵਰਡੋਜ਼ ਨੇ ਉਜਾੜਿਆ ਇੱਕ ਹੋਰ ਟੱਬਰ


ਇਸ ਤੋਂ ਬਾਅਦ ਹੁਣ ਸਰਕਾਰ ਨੇ ਇਸ ਨੂੰ ਓਟੀਐਸ ਪਾਲਿਸੀ ਦੇ ਤਹਿਤ 125 ਵਰਗ ਗਜ਼ ਤੱਕ ਦੀ ਜਾਇਦਾਦ ਦੇ ਕੁਨੈਕਸ਼ਨ ਲਈ 400 ਰੁਪਏ, 125 ਤੋ 250 ਵਰਗ ਗਜ਼ ਖੇਤਰ ਵਾਲੀਆਂ ਜਾਇਦਾਦਾਂ ਦੇ ਘਰੇਲੂ ਕੁਨੈਕਸ਼ਨ ਲਈ ਨਿਯਮਤ ਕਰਨ ਦੀ ਫੀਸ 1000 ਰੁਪਏ ਹੈ। 250 ਵਰਗ ਗਜ਼ ਤੋਂ ਵੱਧ ਖੇਤਰ ਵਾਲੀਆਂ ਜਾਇਦਾਦਾਂ ਦੇ ਕੁਨੈਕਸ਼ਨ ਨਿਯਮਤ ਕਰਨ ਦੀ ਫੀਸ 2000 ਰੁਪਏ ਰੱਖੇ ਗਏ ਹਨ। 


ਇਸੇ ਤਰ੍ਹਾਂ ਓਟੀਐਸ ਪਾਲਿਸੀ ਦੇ ਤਹਿਤ ਵਪਾਰਕ ਖੇਤਰਾਂ ਲਈ 250 ਵਰਗ ਗਜ਼ ਤੱਕ ਦੇ ਖੇਤਰ ਦੇ ਪਾਣੀ-ਸੀਵਰ ਕੁਨੈਕਸ਼ਨਾਂ ਨੂੰ ਨਿਯਮਤ ਕਰਨ ਦੀ ਫੀਸ 2000 ਰੁਪਏ ਹੈ। ਇਸੇ ਤਰ੍ਹਾਂ 250 ਵਰਗ ਗਜ਼ ਤੋਂ ਵੱਧ ਖੇਤਰ ਵਾਲੀਆਂ ਜਾਇਦਾਦਾਂ ਦੇ ਕੁਨੈਕਸ਼ਨ ਲਈ ਨਿਯਮਤ ਕਰਨ ਦੀ ਫੀਸ 4000 ਰੁਪਏ ਹੈ। 


ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਲਈ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਇਸ ਓਟੀਐਸ ਪਾਲਿਸੀ ਤਹਿਤ ਬਿਨਾਂ ਕਿਸੇ ਜੁਰਮਾਨੇ ਤੇ ਵਿਆਜ਼ ਦੇ ਬਕਾਇਆ ਪਏ ਪਾਣੀ-ਸੀਵਰ ਦੇ ਬਿੱਲਾਂ ਦਾ ਭੁਗਤਾਨ ਵੀ ਕਰ ਸਕਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।