Ludhiana News: ਹਰਿਆਣਾ ਪੁਲਿਸ ਨੇ ਅੱਜ ਪੰਜਾਬ ਦੇ ਲੁਧਿਆਣਾ ਵਿੱਚ ਛਾਪੇਮਾਰੀ ਕੀਤੀ ਹੈ। ਭਾਰਤ ਨਗਰ ਚੌਕ 'ਤੇ ਸਥਿਤ ਸ਼ਰਾਬ ਦੇ ਠੇਕੇ 'ਤੇ ਸਵੇਰੇ 11 ਵਜੇ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਨੇ ਦੁਕਾਨ ਵਿੱਚੋਂ ਸ਼ਰਾਬ ਦੇ ਰਿਕਾਰਡ ਦੀ ਤਲਾਸ਼ੀ ਲਈ।


ਪੁਲਿਸ ਕਈ ਸ਼ਰਾਬ ਦੀਆਂ ਪੇਟੀਆਂ ਦੀ ਵੀ ਜਾਂਚ ਕਰ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ 'ਚ ਹਰਿਆਣਾ ਰਾਜ ਦੀ ਸ਼ਰਾਬ ਵੇਚੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਪੁਲਿਸ ਨੇ ਭਾਰਤ ਨਗਰ ਚੌਕ ’ਤੇ ਸਥਿਤ ਰਾਇਲ ਵਾਈਨ ਸ਼ਾਪ ’ਤੇ ਛਾਪਾ ਮਾਰਿਆ।


ਛਾਪੇਮਾਰੀ ਦੀ ਸੂਚਨਾ ਮਿਲਦਿਆਂ ਹੀ ਕਈ ਹੋਰ ਸ਼ਰਾਬ ਦੇ ਠੇਕੇਦਾਰ ਵੀ ਉਥੋਂ ਖਿਸਕ ਗਏ। ਫਿਲਹਾਲ ਪੂਰੇ ਮਾਮਲੇ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਮਾਮਲੇ ਸਬੰਧੀ ਈਟੀਓ ਸੁਮਿਤ ਥਾਪਰ ਨੇ ਕਿਹਾ ਕਿ ਉਹ ਇੰਸਪੈਕਟਰ ਨੂੰ ਸੂਚਿਤ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਲੈਣਗੇ।