Ludhiana News: ਲੁਧਿਆਣਾ ਵਿੱਚ ਸਥਿਤੀ ਬੀਸੀਐਮ ਸਕੂਲ ਵਿੱਚ ਅੱਜ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਬੀਤੇ ਦਿਨੀਂ ਵਾਪਰੀ ਘਟਨਾ ਨਾਲ ਬੱਚੇ ਕਾਫੀ ਸਹਿਮੇ ਹੋਏ ਹਨ।
ਦੱਸ ਦਈਏ ਕਿ ਬੀਤੇਂ ਦਿਨੀਂ ਦੂਜੀ ਜਮਾਤ ਵਿੱਚ ਪੜ੍ਹਨ ਵਾਲੀ ਬੱਚੀ ਅਮਾਇਰਾ ਦੀ ਬੱਸ ਥੱਲ੍ਹੇ ਆਉਣ ਕਰਕੇ ਮੌਤ ਹੋ ਗਈ ਸੀ। ਚਾਲਕ ਵੱਲੋਂ ਸਕੂਲ ਬੱਸ ਬੈਕ ਕਰਦੇ ਸਮੇਂ ਬੱਚੀ ਲਪੇਟ ’ਚ ਆ ਗਈ ਅਤੇ ਪਿਛਲੇ ਟਾਇਰਾਂ ਦੇ ਥੱਲੇ ਕੁਚਲੀ ਗਈ, ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਭਾਮੀਆਂ ਰੋਡ ਦੇ ਜੀ. ਕੇ. ਅਸਟੇਟ ਦੀ ਰਹਿਣ ਵਾਲੀ 7 ਸਾਲ ਦੀ ਅਮਾਇਰਾ ਹੈ, ਜੋ ਦੂਜੀ ਕਲਾਸ ’ਚ ਪੜ੍ਹਦੀ ਸੀ।
ਉੱਥੇ ਹੀ ਬੱਚੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ਵਿਚ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਕਾਰਨ ਅੱਜ ਯਾਨੀ ਮੰਗਲਵਾਰ ਨੂੰ ਬੀਸੀਐੱਮ ਸਕੂਲ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਸਕੂਲ ਦੇ ਬਾਕੀ ਵਿਦਿਆਰਥੀ ਵੀ ਕਾਫ਼ੀ ਸਹਿਮੇ ਹੋਏ ਹਨ।
ਅਮਾਇਰਾ ਦੇ ਪਿਤਾ ਅਨੁਰਾਗ ਸੂਦ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਸਥਿਤ ਆਰ. ਐਂਡ ਡੀ. ਸਕੂਲ ’ਚ ਬਤੌਰ ਪ੍ਰਿੰਸੀਪਲ ਹੈ। ਇਸੇ ਸਾਲ ਉਨ੍ਹਾਂ ਨੇ ਅਮਾਇਰਾ ਨੂੰ ਚੰਡੀਗੜ੍ਹ ਰੋਡ ਸਥਿਤ ਸਕੂਲ ’ਚ ਦਾਖਲ ਕਰਵਾਇਆ ਸੀ। ਰੋਜ਼ਾਨਾ ਬੱਸ ਹੀ ਉਸ ਨੂੰ ਸਕੂਲ ਲੈ ਕੇ ਆਉਂਦੀ ਸੀ ਅਤੇ ਬੱਸ ਹੀ ਘਰ ਵਾਪਸ ਛੱਡਦੀ ਸੀ। ਸੋਮਵਾਰ ਨੂੰ ਬੱਸ ਰੋਜ਼ਾਨਾ ਵਾਂਗ ਅਮਾਇਰਾ ਨੂੰ ਸਕੂਲ ਲੈ ਕੇ ਪੁੱਜੀ ਸੀ।
ਜਿਵੇਂ ਹੀ ਉਹ ਬੱਸ ’ਚੋਂ ਉਤਰ ਕੇ ਪਿੱਛੇ ਵੱਲ ਜਾਣ ਲੱਗੀ ਤਾਂ ਲਾਪ੍ਰਵਾਹੀ ਵਰਤਦੇ ਹੋਏ ਡਰਾਈਵਰ ਨੇ ਬਿਨਾਂ ਅੱਗੇ-ਪਿੱਛੇ ਦੇਖ ਕੇ ਬੱਸ ਬੈਕ ਕਰਨ ਲੱਗਾ ਅਤੇ ਉਸੇ ਦੌਰਾਨ ਅਮਾਇਰਾ ਬੱਸ ਦੀ ਲਪੇਟ ਵਿਚ ਆ ਗਈ। ਬੱਸ ਦਾ ਟਾਇਰ ਅਮਾਇਰਾ ਦੇ ਸਿਰ ਦੇ ਉੱਪਰੋਂ ਗੁਜ਼ਰ ਗਿਆ। ਉਥੇ ਮੌਜੂਦ ਬੱਚਿਆਂ ਨੇ ਰੌਲਾ ਪਾਇਆ ਤਾਂ ਬੱਸ ਚਾਲਕ ਨੇ ਬੱਸ ਰੋਕੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।