Ludhiana News: ਲੁਧਿਆਣਾ ਦੇ ਕਿਰਪਾਲ ਨਗਰ 'ਚ ਰਾਤ ਢਾਈ ਵਜੇ ਹੋਜ਼ਰੀ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਜਦੋਂ ਆਸ-ਪਾਸ ਦੇ ਲੋਕਾਂ ਨੇ ਅੱਗ ਦੀਆਂ ਲਪਟਾਂ ਵੇਖੀਆਂ ਤਾਂ ਸ਼ੋਰ ਮਚਾਇਆ ਅਤੇ ਫੈਕਟਰੀ ਮਾਲਿਕ ਨੂੰ ਸੂਚਿਤ ਕੀਤਾ। ਫੈਕਟਰੀ ਮਾਲਿਕ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਲਗਭਗ 7 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਸਵੇਰੇ ਅੱਗ 'ਤੇ ਕਾਬੂ ਪਾਇਆ ਗਿਆ।

ਸ਼ਾਰਟ ਸਰਕਿਟ ਨਾਲ ਲੱਗੀ ਅੱਗ

ਮਿਲੀ ਜਾਣਕਾਰੀ ਮੁਤਾਬਕ, ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ, ਪਰ ਹਾਲੇ ਤਕ ਇਸ ਦੀ ਪੁਸ਼ਟੀ ਦਮਕਲ ਵਿਭਾਗ ਨੇ ਨਹੀਂ ਕੀਤੀ। ਹਾਦਸੇ ਦੌਰਾਨ ਆਸ-ਪਾਸ ਦੇ ਇਲਾਕੇ 'ਚ ਹਫੜਾ-ਦਫੜੀ ਮਚ ਗਈ ਅਤੇ ਲੋਕਾਂ ਨੂੰ ਬਚਾਅ ਲਈ ਇਮਾਰਤਾਂ ਤੋਂ ਬਾਹਰ ਕੱਢਿਆ ਗਿਆ। 4 ਮੰਜ਼ਲਾ ਫੈਕਟਰੀ 'ਚ ਸਾਰਾ ਸਮਾਨ ਅੱਗ ਕਾਰਨ ਸੜਕੇ ਸੁਆਹ ਹੋ ਗਿਆ।

 

ਫੈਕਟਰੀ ਮਾਲਿਕ ਕੇਤਨ ਨੇ ਕਿਹਾ...

ਕੇਤਨ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਵੱਲੋਂ ਸੂਚਨਾ ਮਿਲੀ ਕਿ ਫੈਕਟਰੀ ‘ਚ ਅੱਗ ਲੱਗ ਗਈ ਹੈ। ਅੱਗ ਕਾਰਨ ਫੈਕਟਰੀ ਨੂੰ ਕਰੋੜਾਂ ਦਾ ਨੁਕਸਾਨ ਹੋ ਗਿਆ। ਜਦੋਂ ਅੱਗ ਲੱਗੀ, ਉਸ ਸਮੇਂ ਫੈਕਟਰੀ ਬੰਦ ਸੀ। ਸ਼ਾਰਟ ਸਰਕਿਟ ਤੋਂ ਅੱਗ ਲੱਗਣ ਦਾ ਸ਼ੱਕ ਹੈ, ਕਿਉਂਕਿ ਪਹਿਲਾਂ ਵੀ ਕਈ ਵਾਰ ਟਰਾਂਸਫਾਰਮਰ ‘ਚ ਸਪਾਰਕਿੰਗ ਹੁੰਦੀ ਰਹੀ ਹੈ।

ਅੱਗ ਬੁਝਾਉਣ ਵਿਭਾਗ ਦੇ ਅਧਿਕਾਰੀ ਨੇ ਕਿਹਾ...

ਜਾਣਕਾਰੀ ਦਿੰਦਿਆਂ ਅੱਗ ਬੁਝਾਉਣ ਵਿਭਾਗ ਦੇ ਅਧਿਕਾਰੀ ਰਾਜਿੰਦਰ ਨੇ ਕਿਹਾ ਕਿ ਰਾਤ 2:40 ਵਜੇ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਅੱਗ ਲੱਗਣ ਦੀ ਸੂਚਨਾ ਮਿਲੀ। ਬਿਨਾ ਦੇਰੀ ਫਾਇਰ ਕਰਮਚਾਰੀ ਅੱਗ ਬੁਝਾਉਣ ਲਈ ਪਹੁੰਚ ਗਏ। ਅੱਗ ਇੰਨੀ ਭਿਆਨਕ ਸੀ ਕਿ ਥੋੜ੍ਹੀ ਹੀ ਦੇਰ ਵਿੱਚ ਪੂਰੀ ਬਿਲਡਿੰਗ ਨੂੰ ਆਪਣੀ ਲਪੇਟ ‘ਚ ਲੈ ਲਿਆ।

ਫਾਇਰ ਬ੍ਰਿਗੇਡ ਦੀਆਂ 64 ਗੱਡੀਆਂ ਪੂਰੀ ਰਾਤ ਅੱਗ ਬੁਝਾਉਣ ‘ਚ ਲੱਗੀਆਂ। ਲਗਭਗ 7 ਘੰਟਿਆਂ ਦੀ ਜ਼ੋਰਦਾਰ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।