Ladowal toll and Gharonda toll - ਨੈਸ਼ਨਲ ਹਾਈਵੇਅ 'ਤੇ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਪਹਿਲੀ ਸਤੰਬਰ ਤੋਂ NHAI ਦੇ ਟੋਲ ਪਲਾਜ਼ਿਆਂ ਦਾ ਰੇਟ ਵੱਧਣ ਜਾ ਰਿਹਾ ਹੈ। ਟੋਲ ਟੈਕਸ ਦੀਆਂ ਨਵੀਆਂ ਦਰਾਂ 1 ਸਤੰਬਰ ਤੋਂ ਲਾਗੂ ਹੋਣ ਜਾ ਰਹੀਆਂ ਹਨ। ਇਹ ਟੋਲ ਦਰਾਂ ਘਰੌਂਡਾ ਟੋਲ ਪਲਾਜ਼ਾ ਤੋਂ ਅੰਬਾਲਾ ਦੇ ਦੇਵੀ ਨਗਰ ਟੋਲ ਪਲਾਜ਼ਾ ਅਤੇ ਪੰਜਾਬ ਦੇ ਲਾਡੋਵਾਲ ਟੋਲ ਪਲਾਜ਼ਾ ਤੱਕ ਤੈਅ ਕੀਤੀਆਂ ਗਈਆਂ ਹਨ।


ਘਰੌਂਡਾ ਟੋਲ 'ਤੇ ਕਾਰ ਅਤੇ ਜੀਪ ਦੇ ਯਾਤਰੀ ਲਈ ਸਿੰਗਲ ਟ੍ਰਿਪ ਲਈ 155 ਰੁਪਏ ਅਤੇ 24 ਘੰਟਿਆਂ 'ਚ ਮਲਟੀਪਲ ਟ੍ਰਿਪ ਲਈ 235 ਰੁਪਏ ਅਤੇ 4710 ਰੁਪਏ 'ਚ ਮਹੀਨਾਵਾਰ ਪਾਸ ਬਣਾਇਆ ਜਾਵੇਗਾ।


ਹਲਕੇ ਵਪਾਰਕ ਵਾਹਨ ਲਈ ਸਿੰਗਲ ਟ੍ਰਿਪ 275 ਰੁਪਏ, ਮਲਟੀਪਲ ਟ੍ਰਿਪ 475 ਰੁਪਏ ਅਤੇ ਮਾਸਿਕ 8240 ਰੁਪਏ ਹੋਣਗੇ। ਟਰੱਕ ਅਤੇ ਬੱਸ ਲਈ, ਸਿੰਗਲ ਟ੍ਰਿਪ ਲਈ 550 ਰੁਪਏ, ਮਲਟੀਪਲ ਲਈ 825 ਰੁਪਏ ਅਤੇ ਮਾਸਿਕ ਪਾਸ ਲਈ 16,485 ਰੁਪਏ ਹੋਣਗੇ। ਡਬਲ ਐਕਸਲ ਟਰੱਕ ਦਾ ਸਿੰਗਲ ਟ੍ਰਿਪ 885 ਰੁਪਏ, ਮਲਟੀਪਲ ਟ੍ਰਿਪ 1325 ਰੁਪਏ ਅਤੇ ਮਾਸਿਕ ਪਾਸ 26490 ਰੁਪਏ ਹੋਵੇਗਾ।


ਪੰਜਾਬ ਵਿੱਚ ਲਾਡੋਵਾਲ ਟੋਲ 'ਤੇ ਕਾਰ ਅਤੇ ਜੀਪ ਦੇ ਯਾਤਰੀਆਂ ਲਈ ਸਿੰਗਲ ਟ੍ਰਿਪ ਲਈ 165 ਰੁਪਏ ਇੱਕ ਪਾਸੇ ਦੇ ਵਸੂਲੇ ਜਾਣਗੇ। 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾ ਲਈ 245 ਰੁਪਏ ਅਤੇ ਮਾਸਿਕ ਪਾਸ 4930 ਰੁਪਏ ਦੇ ਬਣਾਏ ਜਾਣਗੇ। ਹਲਕੇ ਵਪਾਰਕ ਵਾਹਨ ਲਈ ਸਿੰਗਲ ਟ੍ਰਿਪ 285 ਰੁਪਏ, ਮਲਟੀਪਲ ਟ੍ਰਿਪ 430 ਰੁਪਏ ਅਤੇ ਮਾਸਿਕ 8625 ਰੁਪਏ ਹੋਣਗੇ।


ਟਰੱਕ ਅਤੇ ਬੱਸ ਲਈ ਸਿੰਗਲ ਟ੍ਰਿਪ 575 ਰੁਪਏ, ਮਲਟੀਪਲ 860 ਰੁਪਏ ਅਤੇ ਮਾਸਿਕ ਪਾਸ 17245 ਰੁਪਏ ਹੋਵੇਗਾ। ਡਬਲ ਐਕਸਲ ਟਰੱਕ ਦਾ ਸਿੰਗਲ ਟ੍ਰਿਪ 925 ਰੁਪਏ, ਮਲਟੀਪਲ ਟ੍ਰਿਪ 1385 ਰੁਪਏ ਅਤੇ ਮਾਸਿਕ ਪਾਸ 27720 ਰੁਪਏ ਹੋਵੇਗਾ।


ਦੇਵੀਨਗਰ ਘੱਗਰ ਟੋਲ 'ਤੇ ਕਾਰ ਅਤੇ ਜੀਪ ਦੇ ਯਾਤਰੀਆਂ ਲਈ ਸਿੰਗਲ ਟ੍ਰਿਪ ਲਈ 95 ਰੁਪਏ ਹੋ ਜਾਵੇਗਾ। 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾ ਲਈ 140 ਰੁਪਏ  ਅਤੇ 2825 ਰੁਪਏ  ਵਿੱਚ ਮਹੀਨਾਵਾਰ ਪਾਸ ਬਣਾਇਆ ਜਾਵੇਗਾ। ਹਲਕੇ ਵਪਾਰਕ ਵਾਹਨ ਲਈ ਇਹ ਸਿੰਗਲ ਟ੍ਰਿਪ ਲਈ 165 ਰੁਪਏ, ਮਲਟੀਪਲ ਟ੍ਰਿਪ ਲਈ 245 ਰੁਪਏ ਅਤੇ 4945 ਰੁਪਏ 'ਚ ਮਹੀਨਾਵਾਰ ਹੋਵੇਗਾ।


 


Join Our Official Telegram Channel : - 
https://t.me/abpsanjhaofficial


 ਟਰੱਕ ਅਤੇ ਬੱਸ ਲਈ ਸਿੰਗਲ ਟ੍ਰਿਪ 330 ਰੁਪਏ, ਮਲਟੀਪਲ 495 ਰੁਪਏ ਅਤੇ ਮਾਸਿਕ ਪਾਸ 9890 ਰੁਪਏ ਦਾ ਹੋਵੇਗਾ। ਡਬਲ ਐਕਸਲ ਟਰੱਕ ਦਾ ਸਿੰਗਲ ਟ੍ਰਿਪ 530 ਰੁਪਏ, ਮਲਟੀਪਲ ਟ੍ਰਿਪ 795 ਰੁਪਏ ਅਤੇ ਮਾਸਿਕ ਪਾਸ 15895 ਰੁਪਏ ਦਾ ਹੋਵੇਗਾ।