Khana Police : ਖੰਨਾ ਪੁਲਿਸ ਨੇ ਹਨੀਟ੍ਰੈਪ 'ਚ ਫਸਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਨੇ ਸਾਬਕਾ ਫੌਜੀ ਨੂੰ ਆਪਣੇ ਜਾਲ 'ਚ ਫਸਾਇਆ ਹੈ। ਸਾਬਕਾ ਫੌਜੀ ਦੀ ਅਸ਼ਲੀਲ ਵੀਡਿਓ ਬਣਾ ਕੇ ਬਲੈਕਮੇਲ ਕੀਤਾ ਗਿਆ। ਪੁਲਿਸ ਨੇ ਗਿਰੋਹ 'ਚ ਸ਼ਾਮਲ ਪਤੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਇਸਦੀ ਜਾਣਕਾਰੀ ਦਿੱਤੀ ਹੈ। 



ਖੰਨਾ ਪੁਲਿਸ ਨੇ ਹਨੀਟ੍ਰੈਪ 'ਚ ਫਸਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਨੇ ਸਾਬਕਾ ਫੌਜੀ ਨੂੰ ਆਪਣੇ ਜਾਲ 'ਚ ਫਸਾਇਆ। ਸਾਬਕਾ ਫੌਜੀ ਦੀ ਅਸ਼ਲੀਲ ਵੀਡਿਓ ਬਣਾ ਕੇ ਬਲੈਕਮੇਲ ਕੀਤਾ ਗਿਆ। ਪੁਲਿਸ ਨੇ ਗਿਰੋਹ 'ਚ ਸ਼ਾਮਲ ਪਤੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

ਇਹ ਵੀ ਪੜ੍ਹੋ : RBI ਦੀ ਵੱਡੀ ਕਾਰਵਾਈ, ਹੁਣ ਇਨ੍ਹਾਂ 5 ਸਹਿਕਾਰੀ ਬੈਂਕਾਂ 'ਤੇ ਲਗਾਈਆਂ ਵੱਡੀਆਂ ਪਾਬੰਦੀਆਂ, ਜਾਣੋ ਕੀ ਹੈ ਕਾਰਨ

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮਾਛੀਵਾੜਾ ਸਾਹਿਬ ਦੇ ਸਾਬਕਾ ਫੌਜੀ ਨੇ ਫਰੈਂਡਸ਼ਿਪ ਕਰਨ ਲਈ ਅਖ਼ਬਾਰ 'ਚ ਇਸ਼ਤਿਹਾਰ ਦਿੱਤਾ ਸੀ। ਜਿਸ ਮਗਰੋਂ ਫਗਵਾੜਾ ਦੀ ਕਿਰਨਦੀਪ ਕੌਰ ਉਰਫ ਸਵੇਤਾ ਸੈਣੀ ਨੇ ਸਾਬਕਾ ਫੌਜੀ ਨਾਲ ਫੋਨ ਰਾਹੀਂ ਸੰਪਰਕ ਕੀਤਾ।  ਸਾਬਕਾ ਫੌਜੀ ਨੇ ਕਿਰਨਦੀਪ ਨੂੰ ਸ਼ੌਪਿੰਗ ਕਰਵਾਈ। ਜਿਸ ਮਗਰੋਂ 20 ਫਰਵਰੀ ਨੂੰ ਸਾਬਕਾ ਫੌਜੀ ਨੂੰ ਕਿਰਨਦੀਪ ਕੌਰ ਨੇ ਫਗਵਾੜਾ ਇੱਕ ਮਕਾਨ 'ਚ ਬੁਲਾਇਆ। 

 


 

ਜਿੱਥੇ ਕਿਰਨਦੀਪ ਕੌਰ ਨੇ ਆਪਣੇ ਪਤੀ ਮਨਦੀਪ ਸਿੰਘ ਨਾਲ ਮਿਲ ਕੇ ਸਾਬਕਾ ਫੌਜੀ ਦੀ ਅਸ਼ਲੀਲ ਵੀਡਿਓ ਬਣਾਈ। ਸਾਬਕਾ ਫੌਜੀ ਕੋਲੋਂ 1 ਲੱਖ 68 ਹਜ਼ਾਰ 700 ਰੁਪਏ ਵਸੂਲੇ। ਏਟੀਐਮ ਕਾਰਡ ਸਮੇਤ ਹੋਰ ਕਾਗਜ਼ਾਤ ਖੋਹ ਲਏ ਗਏ। ਇਸ ਤੋਂ ਬਾਅਦ ਵੀ ਸਾਬਕਾ ਫੌਜੀ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਸਾਬਕਾ ਫੌਜੀ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।