Ludhiana News: ਪੰਜਾਬ ਦੇ ਲੁਧਿਆਣਾ ਵਿੱਚ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੂੰ ਧਮਕੀਆਂ ਮਿਲ ਰਹੀਆਂ ਹਨ। ਸੰਨੀ ਕੈਂਥ ਨੇ ਕਿਹਾ ਕਿ ਜਿਸ ਦਿਨ ਤੋਂ ਉਹ ਭਾਜਪਾ ਵਿੱਚ ਸ਼ਾਮਲ ਹੋਇਆ ਹੈ ਅਤੇ ਪਿੰਡ ਦਾ ਮੁਖੀ ਬਣਿਆ ਹੈ, ਉਸ ਦਿਨ ਤੋਂ ਉਸ ਨੂੰ ਖਾਲਿਸਤਾਨੀਆਂ ਦੇ ਫੋਨ ਆ ਰਹੇ ਹਨ। ਜਿਸ ਵਿੱਚ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
'ਆਰਐਸਐਸ ਨੂੰ ਕਿੰਨੇ ਵਿੱਚ ਵੇਚਿਆ ਜ਼ਮੀਰ'
ਸੰਨੀ ਨੂੰ ਵਟਸਐਪ 'ਤੇ ਮੈਸੇਜ ਕੀਤਾ ਗਿਆ ਹੈ। ਜਿਸ ਵਿੱਚ ਲਿਖਿਆ ਹੈ ਕਿ ਸਿੱਖਾਂ ਅਤੇ ਪੰਜਾਬ ਦੀ ਵਿਰੋਧੀ ਪਾਰਟੀ ਭਾਜਪਾ ਵਿੱਚ ਜਾਣ ਲਈ ਆਪਣੀ ਜ਼ਮੀਰ ਕਿੰਨੇ ਵਿੱਚ RSS ਨੂੰ ਵੇਚੀ। ਤੁਸੀਂ ਭਾਜਪਾ ਦੀਆਂ ਮੀਟਿੰਗਾਂ ਕਰਨ ਲਈ ਕਿਸੇ ਵੀ ਪਿੰਡ ਵਿੱਚ ਜਾਓਗੇ ਤਾਂ ਤੁਸੀਂ ਆਪਣੇ ਪੈਰਾਂ 'ਤੇ ਵਾਪਸ ਨਹੀਂ ਆਉਗੇ। ਇਸ ਦੇ ਨਾਲ ਹੀ ਬਦਮਾਸ਼ਾਂ ਨੇ ਇਹ ਵੀ ਕਿਹਾ ਕਿ ਉਹ ਪਿੱਠ ਉੱਤੇ ਵਾਰ ਨਹੀਂ ਕਰਾਂਗੇ ਸਗੋਂ ਛਾਤੀ ਉੱਤੇ ਭੰਗੜਾ ਪਾਵਾਂਗੇ, ਤੇਰੀ ਗਿਣਤੀ ਸ਼ੁਰੂ ਹੋ ਗਈ ਹੈ।
ਪਾਕਿਸਤਾਨ ਦੇ ਨੰਬਰ ਤੋਂ ਮਿਲ ਰਹੀਆਂ ਨੇ ਧਮਕੀਆਂ
ਸੰਨੀ ਕੈਂਥ ਨੇ ਦੱਸਿਆ ਕਿ ਪਾਕਿਸਤਾਨ ਦੇ 923461295870 ਤੋਂ ਵਟਸਐਪ ਕਾਲਾਂ ਆ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਬਦਮਾਸ਼ ਉਸ ਨੂੰ ਪਿਸਤੌਲ ਦੀ ਫੋਟੋ ਵਟਸਐਪ 'ਤੇ ਭੇਜ ਰਹੇ ਹਨ। ਉਹ ਵੌਇਸ ਮੈਸੇਜ ਭੇਜ ਰਿਹਾ ਹੈ ਕਿ ਤੇਰੇ ਸਿਰ ਵਿੱਚ ਗੋਲ਼ੀ ਮਰਾਂਗੇ। ਸੰਨੀ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਕੋਲ ਜਾ ਕੇ ਸ਼ਿਕਾਇਤ ਕਰਨਗੇ।
ਬੈਂਸ ਦੀ ਪਾਰਟੀ ਵਿੱਚ ਹੋਇਆ ਸੀ ਸ਼ਾਮਲ
19 ਜੂਨ 2019 ਨੂੰ ਸੰਨੀ ਕੈਂਥ ਕਾਂਗਰਸ ਛੱਡ ਕੇ ਸਿਮਰਜੀਤ ਬੈਂਸ ਦੀ ਅਗਵਾਈ ਹੇਠ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਸੰਨੀ ਕੈਂਥ ਨੇ ਉਸ ਸਮੇਂ ਜੁਆਇਨ ਕਰਨ ਤੋਂ ਪਹਿਲਾਂ ਕਿਹਾ ਸੀ ਕਿ ਉਹ ਸਿਮਰਨਜੀਤ ਬੈਂਸ ਵੱਲੋਂ ਨਸ਼ਿਆਂ ਖਿਲਾਫ ਕੀਤੇ ਗਏ ਸਟਿੰਗ ਤੋਂ ਬਹੁਤ ਪ੍ਰਭਾਵਿਤ ਹਨ।ਹੁਣ ਉਹ ਇਸ ਤਰ੍ਹਾਂ ਨਸ਼ਿਆਂ ਵਿਰੁੱਧ ਵੀ ਮੋਰਚਾ ਖੋਲ੍ਹੇਗਾ। ਉਨ੍ਹਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹ ਸਾਰੇ ਜਾਣਦੇ ਹਨ ਕਿ ਕਿਹੜੇ-ਕਿਹੜੇ ਆਗੂ ਅਤੇ ਪੁਲਿਸ ਅਧਿਕਾਰੀ ਅਜਿਹੇ ਲੋਕਾਂ ਨੂੰ ਭੜਕਾਹਟ ਦੇ ਰਹੇ ਹਨ, ਸਾਰਿਆਂ ਦੇ ਭੇਤ ਬੇਨਕਾਬ ਹੋ ਜਾਣਗੇ, ਪਰ ਅੱਜ ਤੱਕ ਕੋਈ ਖੁਲਾਸਾ ਨਹੀਂ ਹੋ ਸਕਿਆ।