Ludhiana News: ਲੁਧਿਆਣਾ 'ਚ ਲੋਕਾਂ ਦਾ ਇਲਾਜ ਕਰਨ ਵਾਲੇ ਡਾਕਟਰ ਵੀ ਸੇਫ ਨਹੀਂ। ਇੱਥੇ ਦੋ ਨਕਾਬਪੋਸ਼ ਬਦਮਾਸ਼ਾਂ ਨੇ ਇੱਕ ਡਾਕਟਰ ਨੂੰ ਲੁੱਟ ਲਿਆ। ਲੁਟੇਰਿਆਂ ਨੇ ਸ੍ਰੀ ਰਾਮ ਕਲੀਨਿਕ ਦੇ ਡਾਕਟਰ ਦੇ ਕੈਬਿਨ ਵਿੱਚ ਦਾਖਲ ਹੋ ਕੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾਏ ਤੇ 45 ਹਜ਼ਾਰ ਰੁਪਏ ਲੁੱਟ ਲਏ। ਇਸ ਤੋਂ ਬਾਅਦ ਲੁਟੇਰਿਆਂ ਨੇ ਡਾਕਟਰ ਤੇ ਉਸ ਦੇ ਸਹਾਇਕ ਨੂੰ ਕੈਬਿਨ ਵਿੱਚ ਬੰਦ ਕੀਤਾ ਤੇ ਫ਼ਰਾਰ ਹੋ ਗਏ। ਇੱਕ ਮਰੀਜ਼ ਨੇ ਆ ਕੇ ਡਾਕਟਰ ਦਾ ਕੈਬਿਨ ਖੋਲ੍ਹਿਆ।


ਡਾਕਟਰ ਨੂੰ ਸ਼ੱਕ ਹੈ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਬਦਮਾਸ਼ਾਂ ਨੇ ਉਸ ਦਾ ਪਿੱਛਾ ਕੀਤਾ ਸੀ। ਇਸ ਮਾਮਲੇ ਵਿੱਚ ਡਾਕਟਰ ਨੇ ਜੋਧੇਵਾਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਡਾਕਟਰ ਨੇ ਦੱਸਿਆ ਕਿ ਉਹ ਰਾਤ ਕਰੀਬ ਪੌਣੇ 9 ਵਜੇ ਆਪਣੇ ਕਲੀਨਿਕ 'ਤੇ ਮੌਜੂਦ ਸੀ। ਕੁਝ ਹੀ ਮਿੰਟਾਂ ਵਿੱਚ ਉਹ ਕਲੀਨਿਕ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਦੋ ਨਕਾਬਪੋਸ਼ ਨੌਜਵਾਨ ਉਸ ਕੋਲ ਆਏ ਤੇ ਪੁੱਛਿਆ, “ਡਾਕਟਰ ਸਾਹਬ, ਤੁਸੀਂ ਕਿਵੇਂ ਹੋ?” ਇਹ ਕਹਿ ਕੇ ਬਦਮਾਸ਼ਾਂ ਨੇ ਉਸ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਰੱਖ ਦਿੱਤਾ।


ਇਹ ਵੀ ਪੜ੍ਹੋ: Jalandhar News: ਇੰਗਲੈਂਡ ਤੋਂ ਬੁਰੀ ਖ਼ਬਰ! ਜਲੰਧਰ ਦੇ ਲਾਪਤਾ ਹੋਏ ਗੁਰਸ਼ਮਨ ਭਾਟੀਆ ਦੀ ਮੌਤ


ਡਾਕਟਰ ਅਨੁਸਾਰ ਬਦਮਾਸ਼ਾਂ ਨੇ ਉਸ ਦੇ ਕੈਬਿਨ ਨੂੰ ਅੰਦਰੋਂ ਤਾਲਾ ਲਾ ਦਿੱਤਾ। ਕੋਲ ਖੜ੍ਹੇ ਸਹਾਇਕ ਨੂੰ ਗਾਲ੍ਹਾਂ ਕੱਢਦੇ ਹੋਏ ਲੁਟੇਰਿਆਂ ਨੇ ਪਹਿਲਾਂ ਉਸ ਦੀ ਜੇਬ 'ਚ ਰੱਖੇ ਪਰਸ 'ਚੋਂ ਪੈਸੇ ਕੱਢ ਲਏ ਤੇ ਫਿਰ ਕਲੀਨਿਕ 'ਚ ਪਏ ਦਰਾਜ਼ 'ਚੋਂ ਨਕਦੀ ਕੱਢ ਲਈ। ਡਾਕਟਰ ਨੇ ਦੱਸਿਆ ਕਿ ਉਸ ਨੇ ਬਦਮਾਸ਼ਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਨੂੰ ਡਰਾ ਦਿੱਤਾ। ਲੁਟੇਰੇ ਕੁੱਲ 45 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ।


ਡਾਕਟਰ ਅਨੁਸਾਰ ਬਦਮਾਸ਼ਾਂ ਨੇ ਕੈਬਿਨ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਤੇ ਜਾਂਦੇ ਸਮੇਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਨੇੜਲੇ ਮੈਡੀਕਲ ਸਟੋਰ ਦੇ ਮਾਲਕ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਮੈਡੀਕਲ ਆਪ੍ਰੇਟਰ ਦੇ ਪਹੁੰਚਣ ਤੋਂ ਪਹਿਲਾਂ, ਇੱਕ ਗਾਹਕ ਨੇ ਉਸ ਦੇ ਕੈਬਿਨ ਦੀ ਕੁੰਡੀ ਖੋਲ੍ਹ ਦਿੱਤੀ। ਘਟਨਾ ਦੇ ਤੁਰੰਤ ਬਾਅਦ ਉਸ ਨੇ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਕਰੀਬ 10 ਮਿੰਟ ਬਾਅਦ ਕਲੀਨਿਕ ਪਹੁੰਚੀ।


ਇਹ ਵੀ ਪੜ੍ਹੋ: Jalandhar News: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਦੂਜੀ ਵਾਰ ਕੀਤਾ ਸਸਪੈਂਡ...ਸੱਚ ਬੋਲਣ ਵਾਲਿਆਂ ਵਿਰੁੱਧ ਕਾਰਵਾਈ ਕਰਾਰ